ਭਾਰਤ ’ਚ ਕਰੋਨਾ ਦੇ 15388 ਨਵੇਂ ਮਾਮਲੇ ਤੇ 77 ਮੌਤਾਂ, ਪੰਜਾਬ ਵਿੱਚ 14 ਜਾਨਾਂ ਗਈਆਂ

0
986

ਨਵੀਂ ਦਿੱਲੀ: ਇਕੋ ਦਿਨ ਵਿਚ ਭਾਰਤ ਵਿਚ ਕੋਵਿਡ-19 ਦੇ 15388 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਕਰੋਨਾ ਕੇਸਾਂ ਦੀ ਗਿਣਤੀ 1,12,44,786 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ 77 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,57,930 ਹੋ ਗਈ। ਬੀਤੇ ਚੌਵੀ ਘੰਟਿਆਂ ਵਿੱਚ ਪੰਜਾਬ ਅੰਦਰ ਕਰੋਨਾ ਕਾਰਨ 14 ਜਾਨਾਂ ਗਈਆਂ ਹਨ।