ਵੈਨਕੂਵਰ ‘ਚ ਸੱਸ ਦੀ ਖ਼ਰੀਦੀ ਲਾਟਰੀ ਟਿਕਟ ਨੇ ਬਦਲੀ ਪਲੰਬਰ ਜਵਾਈ ਦੀ ਕਿਸਮਤ

0
984

ਵੈਨਕੂਵਰ ਨਿਵਾਸੀ ਪੰਜਾਬੀ ਨੌਜਵਾਨ ਮੁਕੇਸ਼ ਦੱਤ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਉਸ ਦੀ ਸੱਸ ਵੱਲੋਂ ਖ਼ਰੀਦੀ ਗਈ ‘ਸੈੱਟ ਫਾਰ ਲਾਈਫ’ ਲਾਟਰੀ ਦੀ ਟਿਕਟ ਉਸ ਦੀ ਕਿਸਮਤ ਬਦਲ ਕੇ ਰੱਖ ਦੇਵੇਗੀ। ਦਰਅਸਲ ਹੋਇਆ ਇੰਝ ਕਿ ਇੱਕ ਪੰਜਾਬੀ ਔਰਤ ਵੱਲੋਂ ੧੪ ਫਰਵਰੀ ਭਾਵ ਵੈਲਨਟਾਈਨ ਡੇਅ ਵਾਲੇ ਦਿਨ ਵੈਨਕੂਵਰ ਵਿਚ ਲਾਟਰੀ ਲਈ ਜੋ ਉਸ ਨੇ ਤੋਹਫ਼ੇ ਦੇ ਤੌਰ ਤੇ ਆਪਣੇ ਜਵਾਈ ਮੁਕੇਸ਼ ਦੱਤ ਨੂੰ ਦੇ ਦਿੱਤੀ। ੨੦ ਫਰਵਰੀ ਨੂੰ ਉਸ ਲਈ ਖ਼ੁਸ਼ੀ ਦਾ ਕੋਈ ਹੱਦ ਨਾ ਰਹੀ ਜਦੋਂ ਉਸ ਨੂੰ ਪਤਾ ਲੱਗਾ ਕਿ ੬ ਲੱਖ, ੭੫ ਹਜ਼ਾਰ ਡਾਲਰ ਲਗਪਗ ਸਾਢੇ ਤਿੰਨ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਕਿੱਤੇ ਵਜੋਂ ਪਲੰਬਰ ਮੁਕੇਸ਼ ਦੱਤ ਇੱਕ ਬੇਟੇ ਦਾ ਬਾਪ ਹੈ। ਉਸ ਨੇ ਦੱਸਿਆ ਕਿ ਹੁਣ ਉਸ ਦਾ ਆਪਣਾ ਘਰ ਲੈਣ ਦਾ ਸੁਪਨਾ ਪੂਰਾ ਹੋ ਜਾਵੇਗਾ ਤੇ ਆਪਣੀ ਸੱਸ ਦੇ ਮਾਣ ਵਿੱਚ ਵੱਡਾ ਸਮਾਗਮ ਕਰੇਗਾ।