ਕੀ ਹੋਵੇਗਾ ਜੇ ਤੁਸੀਂ ਵੱਟਸਐਪ ਦੀ ਨਵੀਂ ਨਿੱਜਤਾ ਨੀਤੀ ਨਾਲ ਸਹਿਮਤ ਨਹੀਂ ਹੁੰਦੇ

0
909

ਸਾਂ ਫਰਾਂਸਿਸਕੋ: ਜੇਕਰ ਤੁਸੀਂ ਵੱਟਸਐਪ ਦੀ ਨਵੀਂ ਨਿੱਜਤਾ ਨੀਤੀ ਅਪਡੇਟ ਨਾਲ ਸਹਿਮਤ ਨਹੀਂ ਹੁੰਦੇ ਤਾਂ ਤੁਸੀਂ ਕਾਲਾਂ ਅਤੇ ਨੋਟੀਫਿਕੇਸ਼ਨ ਪ੍ਰਾਪਤ ਕਰਨ ਦੇ ਯੋਗ ਹੋਵੋਗੇ, ਪਰ ਇਸ ਐਪ ਤੋਂ ਨਾ ਤਾਂ ਮੈਸੇਜ (ਸੁਨੇਹੇ) ਪੜ੍ਹ ਸਕੋਗੇ ਤੇ ਨਾ ਹੀ ਭੇਜ ਸਕੋਗੇ। ਫੇਸਬੁੱਕ ਦੀ ਮਾਲਕੀ ਵਾਲੇ ਵੱਟਸਐਪ ਵੱਲੋਂ ਆਪਣੇ ਵਪਾਰਕ ਭਾਈਵਾਲਾਂ ’ਚੋ ਇਕ ਨੂੰ ਭੇਜੀ ਈਮੇਲ, ਜਿਸ ਦੀ ਟੈੱਕਕਰੰਚ ਨੇ ਸਮੀਖਿਆ ਕੀਤੀ ਹੈ, ਵਿੱਚ ਕਿਹਾ ਹੈ ਕਿ ਉਹ 15 ਮਈ ਤੋਂ ਸ਼ੁਰੂ ਹੋ ਰਹੀ ਵੱਟਸਐਪ ਦੀ ਮੁਕੰਮਲ ਕਿਰਿਆਸ਼ੀਲਤਾ ਲਈ’ ਗਾਹਕਾਂ(ਯੂਜ਼ਰਜ਼) ਨੂੰ ਨਵੀਆਂ ਸ਼ਰਤਾਂ ਦੀ ਪਾਲਣਾ ਕਰਨ ਬਾਰੇ ਪੁੱਛੇਗੀ। ਜੇ ਯੂਜ਼ਰਜ਼ ਅਗਲੇ ਕੁਝ ਹਫ਼ਤਿਆਂ ਵਿੱਚ ਸ਼ਰਤਾਂ ਨੂੰ ਸਵੀਕਾਰ ਨਹੀਂ ਕਰਦੇ ਤਾਂ ਉਹ ਇਸ ਐਪ ਤੋਂ ਸੁਨੇਹੇ ਨਾ ਪੜ੍ਹ ਸਕਣਗੇ ਤੇ ਨਾ ਅੱਗੇ ਭੇਜ ਸਕਣਗੇ। ਟੈੱਕਕਰੰਚ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਵਟਸਐੱਪ ਦੇ ਨਵੇਂ ਸਿਰਜੇ ਐੱਫਏਕਿਊ (ਆਮ ਤੌਰ ’ਤੇ ਪੁੱਛੇ ਜਾਂਦੇ ਸਵਾਲਾਂ) ਪੇਜ ’ਤੇ ਲਿੰਕ ਹੈ, ਜੋ ਇਹ ਕਹਿੰਦਾ ਹੈ ਕਿ 15 ਮਈ ਤੋਂ ਬਾਅਦ ਅਜਿਹੇ ਯੂਜ਼ਰਜ਼ ਨੂੰ ਪੂਰੀਆਂ ਸੇਵਾਵਾਂ ਮਿਲਣਗੀਆਂ, ਜੋ ਉਸ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਨਗੇ।