ਮਿਆਂਮਾਰ ’ਚ ਫ਼ੌਜ ਖ਼ਿਲਾਫ਼ ਵੱਡੇ ਪੱਧਰ ’ਤੇ ਪ੍ਰਦਰਸ਼ਨ

0
857
Photo Credit: ft.com

ਯੈਂਗੋਨ: ਫ਼ੌਜ ਵੱਲੋਂ ਸੱਤਾ ’ਤੇ ਕਬਜ਼ਾ ਕੀਤੇ ਜਾਣ ਦੇ ਵਿਰੁੱਧ ਮਿਆਂਮਾਰ ’ਚ ਬੁੱਧਵਾਰ ਨੂੰ ਹੁਣ ਤੱਕ ਦੇ ਸਭ ਤੋਂ ਵੱਡੇ ਪ੍ਰਦਰਸ਼ਨ ਦੇਖਣ ਨੂੰ ਮਿਲੇ। ਉਧਰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਦੇ ਮਾਹਿਰ ਨੇ ਚਿਤਾਵਨੀ ਦਿੱਤੀ ਹੈ ਕਿ ਯੈਂਗੋਨ ਅਤੇ ਹੋਰ ਥਾਵਾਂ ’ਤੇ ਫ਼ੌਜ ਨੂੰ ਲਿਆਂਦਾ ਜਾ ਰਿਹਾ ਹੈ ਜਿਸ ਨਾਲ ਵੱਡੇ ਪੱਧਰ ’ਤੇ ਹਿੰਸਾ ਫੈਲਣ ਦਾ ਖ਼ਦਸ਼ਾ ਹੈ। ਯੈਂਗੋਨ ’ਚ ਪ੍ਰਦਰਸ਼ਨਕਾਰੀਆਂ ਨੇ ਇਕੱਠੇ ਹੋ ਕੇ ਸੜਕਾਂ ’ਤੇ ਵਾਹਨ ਖੜ੍ਹੇ ਕਰਕੇ ਸੁਰੱਖਿਆ ਬਲਾਂ ਦੇ ਰਾਹ ਰੋਕੇ। ਨੇਯਪੀਤਾਅ ’ਚ ਪ੍ਰਾਈਵੇਟ ਬੈਂਕ ਮੁਲਾਜ਼ਮਾਂ ਅਤੇ ਇੰਜਨੀਅਰਾਂ ਸਮੇਤ ਹਜ਼ਾਰਾਂ ਨੇ ਮਾਰਚ ਕੱਢਦਿਆਂ ਆਂਗ ਸਾਂ ਸੂ ਕੀ ਅਤੇ ਰਾਸ਼ਟਰਪਤੀ ਵਿਨ ਮਿੰਟ ਨੂੰ ਰਿਹਾਅ ਕਰਨ ਦੇ ਨਾਅਰੇ ਲਗਾਏ।