ਭਾਰਤ ਵਿੱਚ ਪਹਿਲੀ ਵਾਰ ਔਰਤ ਨੂੰ ਹੋਵੇਗੀ ਫਾਂਸੀ

0
888

ਅਮਰੋਹਾ: ਰਾਸ਼ਟਰਪਤੀ ਵੱਲੋਂ ਰਹਿਮ ਦੀ ਅਪੀਲ ਰੱਦ ਕੀਤੇ ਜਾਣ ਮਗਰੋਂ ਪਰਿਵਾਰ ਦੇ ਸੱਤ ਜੀਆਂ ਦੀ ਹੱਤਿਆ ਦੇ ਦੋਸ਼ ਵਿੱਚ ਸ਼ਬਨਮ ਅਤੇ ਉਸ ਦੇ ਪ੍ਰੇਮੀ ਸਲੀਮ ਨੂੰ ਫਾਂਸੀ ਦੇਣ ਦਾ ਰਾਹ ਪੱਧਰਾ ਹੋ ਗਿਆ ਹੈ। ਆਜ਼ਾਦ ਭਾਰਤ ਵਿੱਚ ਪਹਿਲੀ ਵਾਰ ਕਿਸੇ ਔਰਤ ਨੂੰ ਫ਼ਾਂਸੀ ਦਿੱਤੀ ਜਾਵੇਗੀ। ਸੈਸ਼ਨ ਕੋਰਟ ਅਤੇ ਅਲਾਹਾਬਾਦ ਹਾਈਕੋਰਟ ਨੇ ਸ਼ਬਨਮ ਤੇ ਸਲੀਮ ਨੂੰ ਇਸ ਕਾਰੇ ਲਈ ਮੌਤ ਦੀ ਸਜ਼ਾ ਸੁਣਾਈ ਸੀ ਤੇ ਮਗਰੋਂ ਸੁਪਰੀਮ ਕੋਰਟ ਨੇ ਇਸ ਸਜ਼ਾ ਨੂੰ ਬਰਕਰਾਰ ਰੱਖਿਆ। ਬਨਮ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਪਾਈ ਸੀ, ਜਿਸ ਨੂੰ ਉਨ੍ਹਾਂ ਠੁਕਰਾ ਦਿੱਤਾ ਹੈ। ਪਵਨ ਜੱਲਾਦ ਵੱਲੋਂ ਦੋਵਾਂ ਨੂੰ ਮਥੁਰਾ ਜੇਲ੍ਹ ਵਿੱਚ ਫਾਂਸੀ ਦਿੱਤੀ ਜਾਵੇਗੀ, ਪਰ ਅਜੇ ਤੱਕ ਫਾਂਸੀ ਦੀ ਤਰੀਕ ਤੈਅ ਨਹੀਂ ਹੋਈ। ਜ਼ਿਕਰਯੋਗ ਹੈ ਕਿ ਅਮਰੋਹਾ ਜ਼ਿਲ੍ਹੇ ਦੀ ਸ਼ਬਨਮ ਆਪਣੇ ਪ੍ਰੇਮੀ ਸਲੀਮ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ, ਪਰ ਲੜਕੀ ਦਾ ਪਰਿਵਾਰ ਇਸ ਦੇ ਖ਼ਿਲਾਫ਼ ਸੀ। ਰਸਤੇ ਵਿੱਚੋਂ ਹਟਾਉਣ ਲਈ ਸ਼ਬਨਮ ਨੇ ਪਰਿਵਾਰਕ ਮੈਂਬਰਾਂ ਨੂੰ ਦੁੱਧ ਵਿੱਚ ਨਸ਼ੀਲੀ ਚੀਜ਼ ਮਿਲਾ ਦਿੱਤੀ ਸੀ ਅਤੇ ਸਲੀਮ ਨਾਲ ਮਿਲ ਕੇ 15 ਅਪਰੈਲ 2008 ਨੂੰ ਹੱਤਿਆ ਕਰ ਦਿੱਤੀ ਸੀ।