ਟਰੰਪ ਖ਼ਿਲਾਫ਼ ਮਹਾਦੋਸ਼ ਦੀ ਸੁਣਵਾਈ 8 ਫਰਵਰੀ ਤੋਂ

0
812
Photo: Businesstoday.in

ਵਾਸ਼ਿੰਗਟਨ: ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਸੈਨੇਟ ਵਿੱਚ ਮਹਾਦੋਸ਼ ਮਾਮਲੇ ਦੀ ਸੁਣਵਾਈ 8 ਫਰਵਰੀ ਤੋਂ ਸ਼ੁਰੂ ਹੋਵੇਗੀ। ਸੈਨੇਟ ਵਿੱਚ ਬਹੁਗਿਣਤੀ ਨੇਤਾ ਚੱਕ ਸ਼ੂਮਰ ਨੇ ਇਹ ਜਾਣਕਾਰੀ ਦਿੱਤੀ। ਸ਼ੂਮਰ ਨੇ ਸੈਨੇਟ ਵਿੱਚ ਕਿਹਾ, “ਸਾਡੇ ਵਿੱਚੋਂ ਕੋਈ ਵੀ 6 ਜਨਵਰੀ ਨੂੰ ਡੋਨਾਲਡ ਟਰੰਪ ਦੁਆਰਾ ਭੜਕਾਏ ਦੰਗਿਆਂ ਨੂੰ ਭੁਲਾ ਨਹੀਂ ਸਕਦਾ। 100 ਮੈਂਬਰੀ ਸੈਨੇਟ ਵਿੱਚ ਡੈਮੋਕੇਟਿਕਸ ਤੇ ਰਿਪਬਲਿਕਨ ਪਾਰਟੀਆਂ ਕੋਲ 50-50 ਮੈਂਬਰ ਹਨ।