ਕਿਸਾਨ ਅੰਦੋਲਨ ਦੇ 53ਵੇਂ ਦਿਨ ਮੋਰਚਿਆਂ ’ਤੇ ਕਿਸਾਨ ਬੀਬੀਆਂ ਡਟੀਆਂ

0
1315

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਲਾਏ ਮੋਰਚਿਆਂ ’ਚ ਅੰਦੋਲਨ ਦੇ 53ਵੇਂ ਦਿਨ ਮਹਿਲਾ ਕਿਸਾਨ ਦਿਵਸ ਮਨਾਇਆ ਗਿਆ। ਮੰਚ ਸੰਚਾਲਨ ਤੋਂ ਲੈ ਕੇ ਹੋਰ ਪ੍ਰਬੰਧਾਂ ਦੀ ਜ਼ਿੰਮੇਵਾਰੀ ਮਹਿਲਾਵਾਂ ਨੇ ਹੀ ਸਾਂਭੀ। ਧਰਨੇ ਵਿੱਚ ਯੂਨੀਵਰਸਿਟੀ ਤੇ ਕਾਲਜ ਵਿਦਿਆਰਥਣਾਂ ਤੋਂ ਲੈ ਕੇ ਆਮ ਗ੍ਰਹਿਣੀਆਂ ਵੀ ਸ਼ਾਮਲ ਹੋਈਆਂ। ਮੋਰਚਿਆਂ ’ਤੇ ਜਾਰੀ ਲੜੀਵਾਰ ਭੁੱਖ ਹੜਤਾਲ ਵਿੱਚ ਵੀ ਮਹਿਲਾਵਾਂ ਦੇ ਜਥੇ ਹੀ ਬੈਠੇ।