ਅਮਰੀਕੀ ਸੰਸਦ ਵੱਲੋਂ ‘ਮਲਾਲਾ ਯੂਸੁਫ਼ਜ਼ਈ ਵਜ਼ੀਫਾ ਬਿੱਲ’ ਪਾਸ

0
900
Source: FT

ਵਾਸ਼ਿੰਗਟਨ: ਅਮਰੀਕੀ ਸੰਸਦ ਨੇ ‘ਮਲਾਲਾ ਯੂਸੁਫ਼ਜ਼ਈ ਵਜ਼ੀਫਾ ਬਿੱਲ’ ਪਾਸ ਕੀਤਾ ਹੈ ਜਿਸ ਤਹਿਤ ਇੱਕ ਯੋਗਤਾ ਤੇ ਜ਼ਰੂਰਤ ਆਧਾਰਿਤ ਪ੍ਰੋਗਰਾਮ ਤਹਿਤ ਪਾਕਿਸਤਾਨੀ ਮਹਿਲਾਵਾਂ ਨੂੰ ਉੱਚ ਸਿੱਖਿਆ ਲਈ ਮੁਹੱਈਆ ਕੀਤੇ ਜਾ ਰਹੇ ਵਜ਼ੀਫਿਆਂ ਦੀ ਗਿਣਤੀ ਵਧੇਗੀ। ਇਹ ਬਿੱਲ ਮਾਰਚ 2020 ’ਚ ਪ੍ਰਤੀਨਿਧ ਸਭਾ ਨੇ ਪਾਸ ਕੀਤਾ ਸੀ ਜਿਸ ਨੂੰ ਅਮਰੀਦੀ ਸੈਨੇਟ ਨੇ 1 ਜਨਵਰੀ ਨੂੰ ਜ਼ੁਬਾਨੀ ਵੋਟਿੰਗ ਰਾਹੀ ਪਾਸ ਕੀਤਾ। ਇਹ ਬਿੱਲ ਹੁਣ ਵ੍ਹਾਈਟ ਹਾਊਸ ਭੇਜਿਆ ਜਾਵੇਗਾ ਜਿੱਥੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਸਤਖ਼ਤਾਂ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ।