ਹਾਦਸਿਆਂ ਵਿੱਚ ਦਿੱਲੀ ਤੋਂ ਪਰਤ ਰਹੇ ਚਾਰ ਕਿਸਾਨਾਂ ਦੀ ਮੌਤ

0
948
Source: Punjabi Tribune

ਕਰਨਾਲ: ਮੰਗਲਵਾਰ ਤੜਕੇ ਕਰਨਾਲ ਦੇ ਤਰਾਵੜੀ ਫਲਾਈਓਵਰ ਨੇੜੇ ਟਰੱਕ ਦੀ ਟਰੈਕਟਰ-ਟਰਾਲੀ ਨਾਲ ਟੱਕਰ ਵਿੱਚ ਦੋ ਕਿਸਾਨ ਮਾਰੇ ਗਏ ਤੇ ਚਾਰ ਜ਼ਖ਼ਮੀ ਹੋ ਗਏ।

ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਬਾਅਦ ਸਿੰਘੂ ਬਾਰਡਰ ਤੋਂ ਪੰਜਾਬ ਦੇ ਪਟਿਆਲਾ ਪਰਤ ਰਹੇ ਹਨ। ਮ੍ਰਿਤਕਾਂ ਦੀ ਪਛਾਣਗੁਰਪ੍ਰੀਤ ਸਿੰਘ (24) ਅਤੇ ਲਾਭ ਸਿੰਘ (65) ਵਜੋਂ ਹੋਈ ਹੈ, ਜੋ ਕਿ ਪਟਿਆਲਾ ਜ਼ਿਲ੍ਹੇ ਦੇ ਸਫੇੜਾ ਪਿੰਡ ਦਾ ਰਹਿਣ ਵਾਲੇ ਸਨ। ਕਿਸਾਨਾਂ ਅਨੁਸਾਰ ਗੁਰਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਲਾਭ ਸਿੰਘ ਦੀ ਮੌਤ ਪਟਿਆਲੇ ਵਿਚ ਹੋਈ।
ਇਸ ਦੌਰਾਨ ਬੀਤੀ ਰਾਤ ਮੁਹਾਲੀ ਦੇ ਭਾਗੋਮਾਜਰਾ ਨੇੜੇ ਦਿੱਲੀ ਤੋਂ ਪਰਤ ਰਹੇ ਕਿਸਾਨਾਂ ਦੇ ਟੈਂਪੂ ਟਰੈਵਲਰ ਦੀ ਟਰੱਕ ਨਾਲ ਟੱਕਰ ਵਿੱਚ ਦੋ ਕਿਸਾਨਾਂ ਦੀ ਮੌਤ ਹੋ ਗਈ ਤੇ ਦਸ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਦੀ ਪਛਾਣ ਦੀਪ ਸਿੰਘ ਵਸੀ ਮੁਹਾਲੀ ਤੇ ਸੁਖਦੇਵ ਸਿੰਘ ਵਾਸੀ ਫਤਹਿਗੜ੍ਹ ਸਾਹਿਬ ਵਜੋਂ ਹੋਈ ਹੈ।