ਲੁਧਿਆਣਾ ਦੇ ਬਿਲਡਰ ਨੇ ਆਪਣੇ ਹੀ ਪਰਿਵਾਰ ਦੇ 4 ਮੈਂਬਰਾਂ ਦਾ ਕੀਤਾ ਕਤਲ

0
840

ਲੁਧਿਆਣਾ: ਮਯੂਰ ਵਿਹਾਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਰਾਜੀਵ ਸੁੰਦਾ ਬਿਲਡਰ ਤੇ ਸ਼ੇਅਰ ਮਾਰਕੀਟ ਦਾ ਕੰਮ ਕਰਦਾ ਸੀ। ਉਸ ਕੋਲ ਕਰੋੜਾਂ ਰੁਪਏ ਦੀ ਸੰਪਤੀ ਸੀ। ਉਹ ਬੇਹੱਦ ਸਾਈਕੋ ਕਿਸਮ ਦਾ ਇਨਸਾਨ ਸੀ। ੧੨ ਸਾਲਾਂ ‘ਚ ਮੁਹੱਲੇ ਦੇ ਲੋਕਾਂ ਨੇ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਬਾਹਰ ਖੜ੍ਹੇ ਨਹੀਂ ਦੇਖਿਆ। ਆਪਣੀ ਕੋਠੀ ਦੀ ਮੈਨਟੇਨੈਂਸ ਨੂੰ ਲੈ ਕੇ ਉਹ ਹਮੇਸ਼ਾ ਚੌਕਸ ਰਹਿੰਦਾ ਸੀ।
ਘਰ ਦੇ ਅੰਦਰ ਬਾਹਰ ਉਸ ਨੇ ਸੀਸੀਟੀਵੀ ਕੈਮਰੇ ਲਾਏ ਹੋਏ ਸਨ। ਕੋਠੀ ਦੇ ਬਾਹਰ ਉਸ ਨੇ ਫਲੱਡ ਲਾਈਟਾਂ ਵੀ ਲਾਈਆਂ ਸਨ। ਉਹ ਆਪਣੀ ਕਾਰ ਹਮੇਸ਼ਾ ਹੀ ਬੈਕ ਕਰ ਕੇ ਘਰ ਕੇ ਅੰਦਰ ਲਾਉਂਦਾ ਸੀ, ਤਾਂ ਜੋ ਬਾਹਰ ਨਿਕਲਣ ਸਮੇਂ ਕੋਈ ਦਿੱਕਤ ਨਾ ਹੋਵੇ।
ਸਾਹਮਣੇ ਵਾਲੇ ਘਰ ‘ਚ ਕਾਰ ਧੋਣ ਵਾਲਾ ਰਹਿੰਦਾ ਹੈ। ਉਸ ਨੇ ਸਵੇਰੇ ੫.੩੦ ‘ਤੇ ਰਾਜੀਵ ਸੁੰਦਾ ਦੇ ਘਰ ਤੋਂ ਚੀਕਾਂ ਸੁਣੀਆਂ ਪਰ ਕੁਝ ਦੇਰ ਬਾਅਦ ਉਹ ਚੀਕਾਂ ਸ਼ਾਂਤ ਹੋ ਗਈਆਂ।
ਗਲੀ ‘ਚ ਬੈਡਮਿੰਟਨ ਖੇਡਣ ਦੀ ਤਿਆਰੀ ਕਰ ਰਹੇ ਸਨ ਕਿ ਉਸੇ ਸਮੇਂ ਉਥੇ ਆਏ ਅਸ਼ੋਕ ਤੇ ਗੌਰਵ ਨੂੰ ਦੇਖ ਕੇ ਰਾਜੀਵ ਆਪਣੀ ਕਾਰ ‘ਚ ਬੈਠ ਕੇ ਫਰਾਰ ਹੋ ਗਿਆ। ਅਸ਼ੋਕ ਤੇ ਗੌਰਵ ਨੇ ਹੀ ਮੁਹੱਲੇ ਦੇ ਲੋਕਾਂ ਨੂੰ ਦੱਸਿਆ ਕਿ ਰਾਜੀਵ ਪੂਰੇ ਪਰਿਵਾਰ ਦਾ ਕਤਲ ਕਰ ਕੇ ਫਰਾਰ ਹੋ ਗਿਆ ਹੈ।
ਪੁਲਿਸ ਨੂੰ ਘਰ ਤੋਂ ਇਕ ਸੁਸਾਈਡ ਨੋਟ ਮਿਲਿਆ ਹੈ। ਜਿਸ ‘ਚ ਰਾਜੀਵ ਨੇ ਲਿਖਿਆ ਹੈ ਕਿ ਉਸ ਨੇ ਆਪਣੀ ਕੁੜਮ ਅਸ਼ੋਕ ਗੁਲਾਟੀ ਨੂੰ ੪ ਲੱਖ ਰੁਪਏ ਉਧਾਰ ਦਿੱਤੇ ਸਨ, ਜੋ ਉਸ ਨੇ ਵਾਪਸ ਨਹੀਂ ਕੀਤੇ। ਉਲਟਾ ਨੂੰ ਉਸ ਕੋਲੋਂ ਪੁੱਤਰ ਗੌਰਵ ਵੀ ਉੱਚ ਸਿੱਖਿਆ ਲਈ ੩ ਲੱਖ ਰੁਪਏ ਫਿਰ ਮੰਗ ਰਿਹਾ ਸੀ ਪਰ ਰਾਜੀਵ ਨੇ ਉਹ ਰੁਪਏ ਦੇਣ ਤੋਂ ਮਨ੍ਹਾਂ ਕਰ ਦਿੱਤਾ, ਜਿਸ ‘ਤੇ ਅਸ਼ੋਕ ਗੁਲਾਟੀ ਨੇ ਕਿਹਾ ਕਿ ਹੁਣ ਉਸ ਨੂੰ ੧੦ ਲੱਖ ਰੁਪਏ ਤੇ ਆਲਟੋ ਕਾਰ ਦੇਣੀ ਪਵੇਗੀ ਨਹੀਂ ਤਾਂ ਉਹ ਆਪਣੀ ਕੁੜ ਗਰਿਮਾਂ ਤੋਂ ਉਨ੍ਹਾਂ ‘ਤੇ ਦਾਜ ਲਈ ਤੰਗ ਕਰਨ ਦਾ ਪਰਚਾ ਦਰਜ ਕਰਵਾ ਦੇਵੇਗਾ।
ਅਸ਼ੋਕ ਉਸ ‘ਤੇ ਲਗਾਤਾਰ ਦਬਾਅ ਬਣਾ ਰਿਹਾ ਹੈ, ਜਿਸ ਕਾਰਨ ਉਹ ਆਪਣੇ ਪੂਰੇ ਪਰਿਵਾਰ ਨੂੰ ਖਤਮ ਕਰ ਕੇ ਖੁਦ ਵੀ ਖੁਦਕੁਸ਼ੀ ਕਰਨ ਜਾ ਰਿਹਾ
ਹੈ।
ਜਿਸ ਦੀ ਪੂਰੀ ਜ਼ਿੰਮੇਦਾਰੀ ਅਸ਼ੋਕ ਗੁਲਾਟੀ ਤੇ ਉਸ ਦੇ ਬੇਟੇ ਗੌਰਵ ਗੁਲਾਟੀ ਦੀ ਹੋਵੇਗੀ।