ਮੁਰਾਦਾਬਾਦ: ਜੇਕਰ ਤੁਸੀਂ ਵਿਦੇਸ਼ ‘ਚ ਹੋ ਤਾਂ ਡਰਾਈਵਿੰਗ ਲਾਇਸੈਂਸ ਦੀ ਵੈਧਤਾ ਖਤਮ ਹੋਣ ਦੀ ਚਿੰਤਾ ਛੱਡ ਦਿਉ। ਵਿਦੇਸ਼ ਵਿਚ ਰਹਿੰਦੇ ਹੋਏ ਵੀ ਡਰਾਈਵਿੰਗ ਲਾਇਸੈਂਸ ਜਾਂ ਕੌਮਾਂਤਰੀ ਡਰਾਈਵਿੰਗ ਪਰਮਿਟ ਦੀ ਮਿਆਦ ਵੱਧ ਜਾਵੇਗੀ। ਇਸ ਲਈ ਸਰਕਾਰ ਨੇ ਵਿਦੇਸ਼ ਜਾਣ ਵਾਲਿਆਂ ਦੇ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਨਿਯਮਾਂ ਵਿਚ ਪਰਿਵਰਤਨ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਵਿਦੇਸ਼ ਜਾਣ ਵਾਲੇ ਭਾਰਤੀਆਂ ਨੂੰ ਉਥੇ ਵਾਹਨ ਚਲਾਉਣ ਲਈ ਹਾਲੇ ਦੇਸ਼ ਤੋਂ ਹੀ ਆਈਡੀਪੀ ਲੈਣਾ ਹੁੰਦਾ ਹੈ। ਇਹ ਲਾਇਸੈਂਸ ਵੀਜ਼ਾ ਖਤਮ ਹੋਣ ਦੀ ਮਿਆਦ ਤਕ ਦਿੱਤਾ ਜਾਂਦਾ ਹੈ ਪਰ ਹੁਣ ਇਹ ਮਿਆਦ ਵਧਾਉਣ ਲਈ ਅਰਜ਼ੀ ਦਿਤੀ ਜਾ
ਸਕੇਗੀ।