ਭਾਰਤ ਵਿਚ ਕਰੋਨਾ ਕੇਸਾਂ ਦੀ ਗਿਣਤੀ 87 ਲੱਖ ਹੋਈ

0
983

ਦਿੱਲੀ: ਭਾਰਤ ਵਿੱਚ ਕਰੋਨਾ ਲਾਗ ਦੇ ਕੇਸਾਂ ਦੀ ਗਿਣਤੀ ੮੭ ਲੱਖ ਨੇੜੇ ਪੁੱਜ ਗਈ ਹੈ। ਹੁਣ ਤੱਕ ੮੦,੬੬,੫੦੧ ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ। ਮ੍ਰਿਤਕਾਂ ਦਾ ਅੰਕੜਾ ੧,੨੮,੧੨੧ ਤੱਕ ਪਹੁੰਚ ਗਿਆ ਹੈ। ਦੇਸ਼ ਵਿੱਚ ਹੁਣ ਤਕ ੪,੮੯,੨੮੯ ਸਰਗਰਮ ਮਰੀਜ਼ ਹਨ, ਜੋ ਕਿ ਕੁੱਲ ਕੇਸਾਂ ਦਾ ਮਹਿਜ਼ ੫.੬੫ ਫ਼ੀਸਦ ਹਿੱਸਾ ਹਨ। ਦੇਸ਼ ਵਿੱਚ ਸਿਹਤਯਾਬੀ ਦਰ ਵਧ ਕੇ ੯੨.੮੯ ਫ਼ੀਸਦ ਹੋ ਗਈ ਹੈ ਜਦਕਿ ਮੌਤ ਦਰ ਸਿਰਫ਼ ੧.੪੮ ਫ਼ੀਸਦ ਹੈ।
ਲੰਘੇ ੨੪ ਘੰਟਿਆਂ ‘ਚ ਦੌਰਾਨ ਹੋਈਆਂ ੫੫੦ ਮੌਤਾਂ ਵਿੱਚੋਂ ਸਭ ਤੋਂ ਵੱਧ ੧੨੩ ਮਹਾਰਾਸ਼ਟਰ ‘ਚ, ਦਿੱਲੀ ੮੫, ਪੱਛਮੀ ਬੰਗਾਲ ੪੯ ਜਦਕਿ ਬਾਕੀ ਹੋਰ ਰਾਜਾਂ ‘ਚ ਹੋਈਆਂ।