ਟਰੰਪ ਵੱਲੋਂ ਹਾਰ ਨਾ ਕਬੂਲਣਾ ‘ਸ਼ਰਮਨਾਕ’: ਬਾਇਡਨ

0
895

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਜੋਅ ਬਾਇਡਨ ਨੇ ਕਿਹਾ ਹੈ ਕਿ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਹਾਰ ਨਾ ਕਬੁਲਣਾ ‘ਸ਼ਰਮਨਾਕ’ ਹੈ। ਇਸ ਨਾਲ ‘ਰਾਸ਼ਟਰਪਤੀ ਦੀ ਵਿਰਾਸਤ ਵਿਚ ਕੋਈ ਚੰਗਾ ਵਾਧਾ ਨਹੀਂ ਹੋਵੇਗਾ।’
ਬਾਇਡਨ ਨੇ ਕਿਹਾ ਕਿ ਉਹ ਵਾਈਟ ਹਾਊਸ ਲਈ ਤਿਆਰੀ ਕਰ ਰਹੇ ਹਨ ਤੇ ਨਵੀਂ ਭੂਮਿਕਾ ਵਿਚ ਵਿਸ਼ਵ ਦੇ ਆਗੂਆਂ ਨਾਲ ਗੱਲਬਾਤ ਆਰੰਭ ਦਿੱਤੀ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਤਿੰਨ ਨਵੰਬਰ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹਾਰ ਕਬੂਲਣ ਤੋਂ ਨਾਂਹ ਕਰ ਦਿੱਤੀ ਸੀ ਤੇ ਕਈ ਸੂਬਿਆਂ ਵਿਚ ਉਹ ਕਾਨੂੰਨੀ ਲੜਾਈ ਲੜ ਰਹੇ ਹਨ। ਹਾਲਾਂਕਿ ਚੋਣ ਪ੍ਰਕਿਰਿਆ ਵਿਚ ਹਾਲੇ ਤੱਕ ਕਿਸੇ ਧੋਖਾਧੜੀ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਬਾਇਡਨ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਵੱਲੋਂ ਸੱਤਾ ਦਾ ਤਬਾਦਲਾ ਸ਼ੁਰੂ ਕਰਨ ਤੋਂ ਇਨਕਾਰ ਕਰਨ ਨਾਲ ਕੋਈ ਫ਼ਰਕ ਨਹੀਂ ਪੈਂਦਾ, ਉਨ੍ਹਾਂ ਦਾ ਸਟਾਫ਼ ਇਸ ਲਈ ਕੰਮ ਕਰ ਰਿਹਾ ਹੈ। ੨੦ ਜਨਵਰੀ ਨੂੰ ਉਹ ਸੱਤਾ ਸੰਭਾਲ ਲੈਣਗੇ।