ਵਾਸ਼ਿੰਗਟਨ: ਅਮਰੀਕਾ ਦੇ ਲਾਗ ਬਾਰੇ ਰੋਗਾਂ ਦੇ ਊੱਘੇ ਮਾਹਿਰ ਡਾਕਟਰ ਐਂਥਨੀ ਫੌਚੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕਰੋਨਾਵਾਇਰਸ ਹੋਣ ’ਤੇ ਊਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਈ ਕਿਊਂਕਿ ਊਹ ਅਜਿਹੇ ਕਈ ਲੋਕਾਂ ਨਾਲ ਘਿਰੇ ਰਹਿੰਦੇ ਸਨ ਜੋ ਮਾਸਕ ਨਹੀਂ ਪਾਊਂਦੇ ਸਨ ਅਤੇ ਜਨਤਕ ਨੇਮਾਂ ਦੀ ਊਲੰਘਣਾ ਕਰਦੇ ਸਨ। ਸੀਬੀਐੱਸ ’ਤੇ ਇੰਟਰਵਿਊ ਦੌਰਾਨ ਫੌਚੀ ਨੇ ਕਿਹਾ ਕਿ ਊਨ੍ਹਾਂ ਨੂੰ ਟਰੰਪ ਦੀ ਫਿਕਰ ਸੀ ਕਿ ਊਹ ਕਿਤੇ ਬਿਮਾਰ ਨਾ ਪੈ ਜਾਣ ਕਿਊਂਕਿ ਊਹ ਲੋਕਾਂ ਵਿਚਕਾਰ ਘਿਰੇ ਰਹਿੰਦੇ ਸਨ ਜਦਕਿ ਸਰੀਰਕ ਦੂਰੀ ਬਣਾ ਕੇ ਰਖਣੀ ਜ਼ਰੂਰੀ ਸੀ। ਫੌਚੀ ਨੇ ਕਿਹਾ ਕਿ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਮਾਸਕ ਜ਼ਰੂਰ ਪਹਿਨਣਾ ਚਾਹੀਦਾ ਹੈ ਕਿਊਂਕਿ ਇਹ ਕਰੋਨਾ ਲਾਗ ਤੋਂ ਬਚਾਊਂਦਾ ਹੈ।