ਆਧੁਨਿਕ ਗੁਲਾਮੀ ਦਾ ਸ਼ਿਕਾਰ 2.9 ਕਰੋੜ ਲੜਕੀਆਂ

0
1560

ਸੰਯੁਕਤ ਰਾਸ਼ਟਰ: ਸੱਜਰੀ ਰਿਪੋਰਟ ਅਨੁਸਾਰ 2.9 ਕਰੋੜ ਮਹਿਲਾਵਾਂ ਅਤੇ ਲੜਕੀਆਂ ਆਧੁਨਿਕ ਗੁਲਾਮੀ ਦਾ ਸ਼ਿਕਾਰ ਹਨ, ਜਿਨ੍ਹਾਂ ਦਾ ਬੰਧੂਆਂ ਮਜ਼ਦੂਰੀ, ਜਬਰੀ ਵਿਆਹ, ਕਰਜ਼ੇ ਬਦਲੇ ਮਜ਼ਦੂਰੀ ਅਤੇ ਘਰੇਲੂ ਨੌਕਰਾਣੀਆਂ ਜਿਹੀਆਂ ਪ੍ਰਥਾਵਾਂ ਰਾਹੀਂ ਸ਼ੋਸ਼ਣ ਕੀਤਾ ਜਾਂਦਾ ਹੈ। ਵਾਕ ਫਰੀ ਐਂਟੀ-ਸਲੇਵਰੀ ਆਰਗੇਨਾਈਜ਼ੇਸ਼ਨ ਦੀ ਸਹਿ-ਸੰਸਥਾਪਕ ਗ੍ਰੇਸ ਫੋਰੈਸਟ ਨੇ ਅੱਜ ਕਿਹਾ ਕਿ ਇਸ ਦਾ ਅਰਥ ਹੈ ਕਿ ਹਰ 130 ਮਹਿਲਾਵਾਂ ਅਤੇ ਲੜਕੀਆਂ ’ਚੋ ਇੱਕ ਆਧੁਨਿਕ ਯੁੱਗ ਦੀ ਗੁਲਾਮੀ ਦਾ ਸ਼ਿਕਾਰ ਹੈ, ਜਿਨ੍ਹਾਂ ਦੀ ਗਿਣਤੀ ਆਸਟੇਰਲੀਆ ਦੀ ਕੁੱਲ ਆਬਾਦੀ ਤੋਂ ਵੀ ਵੱਧ ਬਣਦੀ ਹੈ। ਊਨ੍ਹਾਂ ਯੂਐੱਨ ਦੀ ਪ੍ਰੈੱਸ ਕਾਨਫੰਰਸ ਮੌਕੇ ਕਿਹਾ, ‘‘ਸੱਚਾਈ ਇਹ ਹੈ ਕਿ ਅੱਜ ਦੇ ਯੁੱਗ ਵਿਚ ਇਤਿਹਾਸ ਦੇ ਕਿਸੇ ਵੀ ਸਮੇਂ ਨਾਲੋਂ ਵੱਧ ਲੋਕ ਗੁਲਾਮੀ ਹੇਠ ਰਹਿ ਰਹੇ ਹਨ।’’ ਊਨ੍ਹਾਂ ਦੱਸਿਆ ਕਿ ਆਧੁਨਿਕ ਗੁਲਾਮੀ ਦਾ ਅਰਥ ਹੈ ਕਿ ਤਰੀਕੇ ਨਾਲ ਕਿਸੇ ਸ਼ਖ਼ਸ ਦੀ ਆਜ਼ਾਦੀ ਖੋਹ ਲੈਣਾ, ਜਿੱਥੇ ਇੱਕ ਵਿਅਕਤੀ ਵਲੋਂ ਆਪਣੇ ਨਿੱਜੀ ਜਾਂ ਵਿੱਤੀ ਫ਼ਾਇਦੇ ਲਈ ਕਿਸੇ ਦੂਜੇ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਫੋਰੈਸਟ ਨੇ ਦੱਸਿਆ ਕਿ 130 ਮਹਿਲਾਵਾਂ ਅਤੇ ਲੜਕੀਆਂ ’ਚੋਂ ਇੱਕ ਆਧੁਨਿਕ ਗੁਲਾਮੀ ਦਾ ਸ਼ਿਕਾਰ ਹੈ।