ਲਾਜਵੰਤੀ ਦੇ ਪੱਤੇ ਛੂਹਣ ‘ਤੇ ਕਿਉ ਮੁਰਝਾਉਦੇ ਹਨ

0
1203

ਸਾਡੇ ਆਲ੍ਹੇ-ਦੁਆਲੇ ਅਨੇਕਾਂ ਹੀ ਪ੍ਰਕਾਰ ਦੇ ਛੋਟੇ-ਛੋਟੇ ਪੌਦੇ ਮੌਜੂਦ ਹਨ। ਇਨ੍ਹਾਂ ਪੌਦਿਆਂ ਵਿੱਚੋਂ ਹੀ ਇੱਕ ਲਾਜਵੰਤੀ ਦਾ ਪੌਦਾ
ਹੈ।
ਇਸ ਪੌਦੇ ਦੇ ਪੱਤਿਆਂ ਨੂੰ ਅੰਗਰੇਜ਼ੀ ਵਿੱਚ ਟਚ ਮੀ ਨਾਟ ਕਿਹਾ ਜਾਂਦਾ ਹੈ। ਇਸ ਪੌਦੇ ਦੇ ਪੱਤੇ ਹੱਥ ਲਾਉਦੇ ਸਾਰੇ ਮੁਰਝਾ ਜਾਂਦੇ ਹਨ।
ਇਸ ਦਾ ਮੁੱਖ ਕਾਰਨ ਸਾਡੀਆਂ ਉਂਗਲਾਂ ਦੇ ਹਲਕੇ ਦਬਾਉਣ ਨਾਲ ਪੌਦੇ ਦੀਆਂ ਟਹਿਣੀਆਂ ਦਾ ਪਾਣੀ ਤਣੇ ਵਿੱਚ ਚਲਾ ਜਾਂਦਾ ਹੈ, ਜਿਸ ਕਾਰਨ ਇਸ ਦੇ ਸੈੱਲ ਸੁੰਗੜ ਜਾਂਦੇ ਹਨ।
ਜਦੋਂ ਅਸੀਂ ਹੱਥ ਚੁੱਕ ਲੈਂਦੇ ਹਾਂ ਤਾਂ ਕੁੱਝ ਮਿੰਟਾਂ ਬਾਅਦ ਹੀ ਸੈੱਲ ਦੋਬਾਰਾ ਫੈਲ ਜਾਂਦੇ ਹਨ ਅਤੇ ਲਾਜਵੰਤੀ ਪੌਦੇ ਦੇ ਪੱਤੇ ਮੁੜ ਖੜੇ ਹੋ ਜਾਂਦੇ ਹਨ। ਇਹੀ ਇਸ ਦਾ ਵਿਗਿਆਨਕ ਕਾਰਨ ਹੁੰਦਾ ਹੈ।