ਟਰੰਪ ਤੇ ਬਾਇਡਨ ਵਿਚਾਲੇ ਦੂਜੀ ਬਹਿਸ ਰੱਦ

0
938

ਵਾਸ਼ਿੰਗਟਨ: ਡੋਨਲਡ ਟਰੰਪ ਅਤੇ ਜੋਅ ਬਾਇਡਨ ਵਿਚਾਲੇ 15 ਅਕਤੂਬਰ ਨੂੰ ਹੋਣ ਵਾਲੀ ਦੂਜੀ ਰਾਸ਼ਟਰਪਤੀ ਬਹਿਸ ਰੱਦ ਕਰ ਦਿੱਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਵਲੋਂ ਕੋਵਿਡ-19 ਪਾਜ਼ੇਟਿਵ ਪਾਏ ਜਾਣ ਦੇ ਬਾਵਜੂਦ ਆਪਣੇ ਡੈਮੋਕ੍ਰੇਟਿਕ ਵਿਰੋਧੀ ਨਾਲ ਵਰਚੁਅਲ ਬਹਿਸ ਕਰਨ ਤੋਂ ਇਨਕਾਰ ਕੀਤੇ ਜਾਣ ਮਗਰੋਂ ਪ੍ਰਬੰਧਕਾਂ ਨੇ ਬਹਿਸ ਰੱਦ ਕਰਨ ਦਾ ਐਲਾਨ ਕੀਤਾ ਹੈ। ਪਹਿਲਾਂ ਵੀਰਵਾਰ ਨੂੰ ਇਹ ਬਹਿਸ ਵਰਚੁਅਲ ਢੰਗ ਨਾਲ ਕਰਵਾਏ ਜਾਣ ਦਾ ਐਲਾਨ ਕੀਤਾ ਗਿਆ ਸੀ।

ਸੀਪੀਡੀ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਰਾਸ਼ਟਰਪਤੀ ਅਹੁਦੇ ਦੇ ਊਮੀਦਵਾਰਾਂ ਵਿਚਾਲੇ ਮਿਆਮੀ ਵਿੱਚ ਹੋਣ ਵਾਲੀ ਦੂਜੀ ਬਹਿਸ ਰੱਦ ਕਰ ਦਿੱਤੀ ਗਈ ਹੈ। ਸੀਪੀਡੀ ਨੇ ਕਿਹਾ ਕਿ ਊਹ 22 ਅਕਤੂਬਰ ਨੂੰ ਨੈਸ਼ਵਿਲੇ ਟੈਨਿਸੀ ਵਿਚ ਹੋਣ ਵਾਲੀ ਅਗਲੀ ਬਹਿਸ ਦੀ ਤਿਆਰੀ ਕਰ ਰਹੇ ਹਨ, ਜੋ ਕਿ 3 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਮਹਿਜ਼ 10 ਦਿਨ ਪਹਿਲਾਂ ਹੋਵੇਗੀ। ਪਹਿਲੀ ਰਾਸ਼ਟਰਪਤੀ ਬਹਿਸ 29 ਸਤੰਬਰ ਨੂੰ ਕਲੀਵਲੈਂਡ, ਓਹਾਇਓ ’ਚ ਹੋਈ ਸੀ।