ਭਾਰਤ ਵਿਚ ਕੋਵਿਡ ਕੇਸਾਂ ਦਾ ਅੰਕੜਾ 66 ਲੱਖ ਦੇ ਪਾਰ

0
919

ਨਵੀਂ ਦਿੱਲੀ: ਪਿਛਲੇ 24 ਘੰਟਿਆਂ ਦੌਰਾਨ 74,442 ਹੋਰ ਲੋਕਾਂ ਦੇ ਕਰੋਨਾ ਦੀ ਲਾਗ ਲਈ ਪਾਜ਼ੇਟਿਵ ਨਿਕਲਣ ਨਾਲ ਦੇਸ਼ ਵਿੱਚ ਕੋਵਿਡ-19 ਕੇਸਲੋਡ ਵੱਧ ਕੇ 66 ਲੱਖ ਦੇ ਅੰਕੜੇ ਨੂੰ ਪਾਰ ਪਾ ਗਿਆ ਹੈ। ਇਸ ਦੌਰਾਨ ਇਸੇ ਅਰਸੇ ਵਿੱਚ 903 ਹੋਰ ਲੋਕਾਂ ਦੀ ਮੌਤ ਨਾਲ ਕਰੋਨਾਵਾਇਰਸ ਕਰਕੇ ਮਰਨ ਵਾਲਿਆਂ ਦੀ ਗਿਣਤੀ 1,02,685 ਹੋ ਗਈ ਹੈ। ਉਂਜ ਖ਼ੁਸ਼ਖ਼ਬਰ ਹੈ ਕਿ ਹੁਣ ਤਕ 84.34 ਫੀਸਦ ਦੀ ਰਿਕਵਰੀ ਦਰ ਨਾਲ 55,86,703 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ। ਕਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ 9,34,427 ਹੈ, ਜੋ ਕਿ ਕੁੱਲ ਕੇਸਲੋਡ ਦਾ 14.11 ਫੀਸਦ ਬਣਦਾ ਹੈ। ਮੌਤ ਦਰ 1.55 ਫੀਸਦ ਹੈ।