ਬੇਜੋਸ਼ ਨੇ 1,176 ਕਰੋੜ ‘ਚ ਖ਼ਰੀਦਿਆਂ ਬੰਗਲਾ

0
1504

ਈ ਕਾਮਰਸ ਕੰਪਨੀ ਦੇ ਐਮਾਜ਼ੋਨ ਦੇ ਸੰਸਥਾਪਕ ਜੈੱਫ ਬੇਜ਼ੋਸ ਨੇ ਲਾਸ ਏਂਸਲਸ ਵਿੱਚ ੧,੧੭੬ ਕਰੋੜ ਰੁਪਏ (੧੬.੫ ਕਰੋੜ ਡਾਲਰ) ਤੋਂ ਜ਼ਿਆਦਾ ਕੀਮਤ ਵਾਲਾ ਆਲੀਸ਼ਾਨ ਬੰਗਲਾ ਖ਼ਰੀਦਿਆ ਹੈ। ਇਹ ਖੇਤਰ ਵਿੱਚ ਕਿਸੇ ਰਿਹਾਇਸ਼ੀ ਜਾਇਦਾਦ ਦੀ ਕੀਮਤ ਦਾ ਨਵਾਂ ਰਿਕਾਰਡ ਹੈ।
ਬੇਜ਼ੋਸ ਨੇ ਵਾਰਨਰ ਅਸਟੇਟ ਨਾਂ ਦੇ ਇਸ ਬੰਗਲੇ ਨੂੰ ਮੀਡੀਆ ਮੁਗ਼ਲ ਡੇਵਿਡ ਗੈਫੇਨ ਤੋਂ ਖ਼ਰੀਦਿਆਂ ਹੈ। ਇਸ ਤੋਂ ਪਹਿਲਾਂ ਸਾਲ ੨੦੧੯ ਵਿੱਚ ਮੀਡੀਆ ਮੁਗ਼ਲ ਰਹੇ ਜਾਣ ਵਾਲੇ ਰੂਪਰਟ ਮਰਡੋਕ ਦੇ ਬੇਟੇ ਲਾਸ਼ਨ ਮਰਡੋਕ ਨੇ ਬੇਲ-ਏਅਰ ਅਸਟੇਟ ਨੂੰ ਕਰੀਬ ੧੫ ਕਰੋੜ ਡਾਲਰ ਵਿੱਚ ਖ਼ਰੀਦਿਆਂ ਸੀ। ਬੇਵਰਲੀ ਹਿਲਬਿਲੀਜ਼ ਨਾਂ ਦੇ ਇਸ ਬੰਗਲੇ ਨੂੰ ਸਾਲ ੧੯੬੦ ਦੇ ਆਸ ਪਾਸ ਟੀਵੀ ਸ਼ੋਅ ਵਿੱਚ ਦਿਖਾਇਆ ਗਿਆ ਸੀ। ਬੇਵਰਲੀ ਹਿਲਜ਼ ਸਥਿਤ ਵਾਰਨਰ ਅਸਟੇਟ ਬੰਗਲਾ ਨੌ ਏਕੜ ਵਿੱਚ ਫੈਲਿਆ ਹੈ। ਜਾਰਜੀਅਨ ਸਟਾਈਲ ਵਿੱਚ ਬਣੇ ਇਸ ਕੰਪਲੈਕਸ ਵਿੱਚ ਗੈਸਟ ਹਾਊਸ ਤੋਂ ਇਲਾਵਾ ਟੈਨਿਸ ਕੋਰਟ ਅਤੇ ਨੌ ਹੋਲ ਵਾਲੇ ਗੋਲਫ ਕੋਰਸ ਵੀ ਹਨ। ਇਸ ਬੰਗਲੇ ਦਾ ਨਿਰਮਾਣ ਮੂਲ ਰੂਪ ਨਾਲ ਸਾਲ ੧੯੩੦ ਦੇ ਆਪ-ਪਾਸ ਜੈਕ ਵਾਰਨਰ ਨੇ ਕਰਵਾਇਆ ਸੀ। ਉਹ ਵਾਰਨਰ ਬ੍ਰਦਰਜ਼ ਦੇ ਪ੍ਰੈਜ਼ੀਡੈਂਟ ਵੀ ਰਹੇ। ਬੇਜ਼ੋਸ ਦੀ ਕੁਲ ਜਾਇਜਾਦ ੧੧੦ ਬਿਲੀਅਨ ਡਾਲਰ ਦੀ ਮਿੱਥੀ ਹੈ। ਉਹ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਮੰਨੇ ਜਾਂਦੇ
ਹਨ।