ਕੈਨੇਡਾ ‘ਚ ਸਪਾਂਸਰਸ਼ਿਪ ਅਰਜ਼ੀਆਂ ਦੀ ਦਫਤਰੀ ਪ੍ਰਕਿਰਿਆ ਸ਼ੁਰੂ ਹੋਈ

0
1210

ਟੋਰਾਂਟੋ: ਕੋਰੋਨਾ ਵਾਇਰਸ ਕਾਰਨ ਲੱਗੀ ਤਾਲਾਬੰਦੀ ਤੋਂ ਬਾਅਦ ਕੈਨੇਡਾ ‘ਚ ਕੁਝ ਸਰਕਾਰੀ ਦਫ਼ਤਰ ਖੁਲ੍ਹ ਰਹੇ ਹਨ, ਜਿਨ੍ਹਾਂ ‘ਚ ਇਮੀਗ੍ਰੇਸ਼ਨ ਤੇ ਨਾਗਰਿਕਤਾ ਕੇਸਾਂ ਦੇ ਨਿਪਟਾਰੇ ਲਈ ਸਰਕਰੀ ਦਫਤਰ ਵੀ ਸ਼ਾਮਿਲ ਹਨ। ੨੧ ਸਤੰਬਰ ਤੋਂ ਟੋਰਾਂਟੋ ਤੇ ਮਾਂਟਰੀਅਲ ਵਿਖੇ ਪੱਕੀ ਇਮੀਗ੍ਰੇਸ਼ਨ ਦੀਆਂ ਸੇਵਾਵਾਂ, ਨਾਗਰਿਕਤਾ ਦੇਣ ਵਾਲੇ ਦਫਤਰ ਤੇ ਸ਼ਰਾਨਾਰਥੀਆਂ ਦੇ ਕੇਸ ਅਪਲਾਈ ਕਰਨ ਵਾਸਤੇ ਸੇਵਾਵਾਂ ਦੀ ਆਰੰਭਤਾ ਕੀਤੀ ਗਈ ਹੈ।
ਭਾਵੇਂਕਿ ਬੀਤੇ ਮਹੀਨਿਆਂ ਦੌਰਾਨ ਕੁਝ ਸੇਵਾਵਾਂ ਆਨਲਾਈਨ ਉਪਲੱਬਧ ਕਰਵਾਈਆਂ ਗਈਆਂ ਸਨ ਪਰ ਅਜੇ ਤੱਕ ਨਿੱਜੀ ਪੇਸ਼ੀ ਵਾਲੀਆਂ ਸਾਰੀਆਂ ਸੇਵਾਵਾਂ ਰੁਕੀਆਂ ਹੋਈਆਂ ਸਨ। ਮਿਸੀਸਾਗਾ ਸਥਿਤ ਇਮੀਗ੍ਰੇਸ਼ਨ ਦਫਤਰ ‘ਚ ਲੰਘੇ ਕਈ ਮਹੀਨਿਆਂ ਤੋਂ ਵਿਆਂਦੜਾ ਦੀਆਂ ੧੩੦੦੦ ਦੇ ਕਰੀਬ ਅਰਜੀਆਂ ਦਾ ਕੰਮ ਰੁਕਿਆ ਪਿਆ ਹੈ, ਜਿਨ੍ਹਾਂ ਦਾ ਨਿਪਟਾਰਾ ਹੁਣ ਸ਼ੁਰੂ ਹੋ ਚੁੱਕਾ ਹੈ।
ਵਿਦੇਸ਼ੀ ਵਿਦਿਆਰਥੀਆਂ ਦੇ ਸਤੰਬਰ/ਅਕਤੂਬਰ ੨੦੨੦ ‘ਚ ਸ਼ੁਰੂ ਹੋਣ ਵਾਲੇ ਸਮੈਸਟਰ ਵਾਸਤੇ ਅਪਲਾਈ ਕੀਤੀਆਂ ਅਰਜੀਆਂ ਦਾ ਅਧਿਕਾਰੀਆਂ ਵਲੋਂ ਨਿਪਟਾਰਾ ਵੀ ਪਹਿਲ ਦੇ ਅਧਾਰ ‘ਤੇ ਕੀਤਾ ਜਾਣਾ ਜਾਰੀ ਹੈ ਤਾਂ ਜੋ ਵਿਦਆਰਥੀ ਆਨਲਾਈਨ ਜਾਂ ਕੈਨੇਡਾ ‘ਚ ਪੁੱਜ ਕੇ ਆਪਣੀ ਪੜ੍ਹਾਈ ਸ਼ੁਰੂ ਕਰ
ਸਕਣ।
ਵਰਕ ਪਰਮਿਟ ਵਾਸਤੇ ਜਿਨ੍ਹਾਂ ਕਾਮਿਆਂ ਦੀ ਐਲ.ਐਮ.ਆਈ.ਏ. ਅਪਲਾਈ ਹੋਈ ਹੈ, ਸਰਵਿਸ ਕੈਨੇਡਾ ਵਲੋਂ ਉਨ੍ਹਾਂ ਅਰਜੀਆਂ ਦਾ ਫੈਸਲਾ ਕਰਨ ਨੂੰ ਦੋ ਕੁ ਮਹੀਨੇ ਤੱਕ ਦਾ ਸਮਾਂ ਲੱਗਾ ਰਿਹਾ
ਹੈ।