ਕੈਨੇਡਾ ਦੇ 4 ਸੂਬਿਆਂ ‘ਚ ਕੋਰੋਨਾ ਦਾ ਦੂਜਾ ਦੌਰ : ਟਰੂਡੋ

0
1001

ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਨੂੰ ਹਲਕੇ ਵਿਚ ਨਾ ਲੈਣ ਕਿਉਂਕਿ ਦੇਸ਼ ਦੇ ਕਈ ਹਿੱਸਿਆਂ ਵਿਚ ਇਸ ਦਾ ਦੂਜਾ ਦੌਰ ਸ਼ੁਰੂ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਚਾਰ ਸਭ ਤੋਂ ਵੱਡੇ ਸੂਬਿਆਂ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਓਂਟਾਰੀਓ ਅਤੇ ਕਿਊਬਿਕ ਵਿਚ ਦੂਜੀ ਲਹਿਰ ਸਿਰਫ ਸ਼ੁਰੂ ਨਹੀਂ ਹੋ ਰਹੀ ਜਦਕਿ ਇਹ ਪਹਿਲਾਂ ਹੀ ਚੱਲ ਰਹੀ ਹੈ।
ਕੋਵਿਡ-੧੯ ਦੇ ਮਾਮਲੇ ਰਾਸ਼ਟਰੀ ਪੱਧਰ ‘ਤੇ ਬਹੁਤ ਵੱਧ ਚੁੱਕੇ ਹਨ।
ਅੱਧ ਅਗਸਤ ਵਿਚ ਇਕ ਦਿਨ ਵਿਚ ਤਕਰੀਬਨ ੩੦੦ ਮਾਮਲੇ ਦਰਜ ਹੁੰਦੇ ਸਨ ਜੋ ਹੁਣ ੧,੨੪੮ ਹੋ ਗਏ ਹਨ।
ਚੀਫ ਪਬਲਿਕ ਹੈਲਥ ਅਫਸਰ ਡਾ. ਥੈਰੇਸਾ ਟੇਮ ਨੇ ਕੈਨੇਡੀਅਨਾਂ ਅਤੇ ਜਨਤਕ ਸਿਹਤ ਨੀਤੀ ਨਿਰਮਾਤਾਵਾਂ ਨੂੰ ਹੁਣ ਕੋਰੋਨਾ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਦੁੱਗਣਾ ਕਰਨ ਲਈ ਅਪੀਲ ਕੀਤੀ
ਹੈ।