ਬ੍ਰਿਟਿਸ਼ ਕੋਲੰਬੀਆ ’ਚ ਵਿਧਾਨ ਸਭਾ ਚੋਣਾਂ 24 ਅਕਤੂਬਰ ਨੂੰ

0
1442

ਵੈਨਕੂਵਰ: ਕੈਨੇਡਾ ਦੇ ਪੱਛਮੀ ਤੱਟੀ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਲਈ ਮੱਧਕਾਲੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ। ਚੋਣਾਂ 24 ਅਕਤੂਬਰ ਨੂੰ ਹੋਣਗੀਆਂ। ਮਈ 2017 ਵਿੱਚ ਹੋਈਆਂ ਪਿਛਲੀਆਂ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮੱਤ ਨਾ ਮਿਲਣ ਕਾਰਨ 24 ਜੁਲਾਈ 2017 ਨੂੰ ਮੁੱਖ ਮੰਤਰੀ ਜੌਹਨ ਹੌਰਗਨ ਦੀ ਅਗਵਾਈ ਵਿਚ ਐੱਨਡੀਪੀ ਤੇ ਗਰੀਨ ਪਾਰਟੀ ਦੀ ਸਾਂਝੀ ਸਰਕਾਰ ਬਣੀ ਸੀ। ਹਾਲਾਂਕਿ ਉਦੋਂ ਤੋਂ ਹੀ ਸ਼ੰਕੇ ਉਭਰਦੇ ਰਹੇ ਕਿ ਸਰਕਾਰ ਕਿਸੇ ਸਾਜ਼ਗਾਰ ਮੌਕੇ ਮੱਧਕਾਲੀ ਚੋਣਾਂ ਕਰਵਾ ਸਕਦੀ ਹੈ। ਮੌਜੂਦਾ ਵਿਧਾਨ ਸਭਾ ਦੀ ਮਿਆਦ ਅਗਲੇ ਸਾਲ ਮਈ ਵਿੱਚ ਖ਼ਤਮ ਹੋਣੀ ਸੀ। ਸਰਕਾਰੀ ਧਿਰ ਵੱਲੋਂ ਪਿਛਲੇ ਦੋ ਤਿੰਨ ਹਫਤਿਆਂ ਤੋਂ ਅੰਦਰਖਾਤੇ ਚੋਣ ਤਿਆਰੀਆਂ ਆਰੰਭਣ ਦੇ ਸੰਕੇਤ ਮਿਲ ਰਹੇ ਸਨ। ਜੌਹਨ ਹੌਰਗਨ ਸੂਬੇ ਦੀ ਲੈਫਟੀਨੈਂਟ ਗਵਰਨਰ ਜਲੈਟ ਔਸਟਿਨ ਨੂੰ ਮਿਲੇ ਤੇ ਵਿਧਾਨ ਸਭਾ ਭੰਗ ਕਰ ਦਿੱਤੀ।