ਲੰਡਨ: ਕੋਵਿਡ-19 ਇਲਾਜ ‘ਚ ਹਾਈਡ੍ਰੋਕਸੀਕਲੋਰੋਕ ਕੁਈਨ ਦਵਾਈ ਦੇ ਪ੍ਰਭਾਵ ਨੂੰ ਲੈ ਕੇ ਕਈ ਵਾਰ ਜਾਣਕਾਰ ਆਪਣੀ ਰਾਏ ਜ਼ਾਹਿਰ ਕਰ ਚੁੱਕੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨੂੰ ਕੋਵਿਡ-19 ਦੇ ਇਲਾਜ ‘ਚ ਕਾਰਗਰ ਦੱਸਦੇ ਹੋਏ ਭਾਰਤ ਨੂੰ ਇਸ ਦੀ ਕਰੋੜਾਂ ਦੀ ਖੁਰਾਕ ਵੀ ਮੰਗਵਾਈ ਹੈ ਪਰ ਹੁਣ ਬ੍ਰਿਟਿਸ਼ ਜਨਰਲ ਆਫ ਕਲੀਨਿਕਲ ਫਾਮਾਕੋਲਾਜੀ ‘ਚ ਛਪੀ ਇਕ ਰਿਪੋਰਟ ‘ਚ ਇਸ ਦੇ ਇਸਤੇਮਾਲ ਨੂੰ ਲੈ ਕੇ ਕੁਝ ਨਵੀਂ ਗੱਲਾਂ ਸਾਹਮਣੇ ਆਈਆਂ ਹਨ। ਇਸ ‘ਚ ਕਿਹਾ ਗਿਆ ਹੈ ਕਿ ਹਾਈਡ੍ਰੋਕਸੀਕਲੋਰੋ ਕੁਈਨ ਤੇ ਕਲੋਰੋ ਕੁਈਨ ਦਵਾਈ ਦਿਲ ਸੰਬੰਧੀ ਸਮੱਸਿਆਵਾਂ ਨੂੰ ਵਧਾ ਸਕਦੀ ਹੈ। ਇਨ੍ਹਾਂ ਹੀ ਨਹੀਂ ਦਿਲ ਤੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਜਬਰਦਸਤ ਨੁਕਸਾਨ ਪਹੁੰਚ ਸਕਦੀਆਂ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਉਸ ਦਵਾਈ ਦੇ ਲੈਣ ਨਾਲ ਹਾਰਟ ਫੇਲ੍ਹ ਤਕ ਹੋ ਸਕਦਾ ਹੈ ਤੇ ਇਨਸਾਨ ਦੀ ਜਾਨ ਤਕ ਜਾ ਸਕਦੀ ਹੈ।