52 ਸਾਲਾਂ ਬਾਅਦ ਚੰਦਰਮਾ ‘ਤੇ ਉਤਾਰੇਗਾ ਇਕ ਔਰਤ ਤੇ ਇਕ ਪੁਰਸ਼ ਪੁਲਾੜ ਯਾਤਰੀ

0
1003

ਨਾਸਾ ਨੇ ਸਾਲ 1972 ਤੋਂ ਬਾਅਦ ਪਹਿਲੀ ਵਾਰ ਚੰਦ ‘ਤੇ ਇਨਸਾਨ ਨੂੰ ਭੇਜਣ ਦੀ ਯੋਜਨਾ ਬਣਾਈ ਹੈ। ਨਾਸਾ ਨੇ ਐਲਾਨ ਕੀਤਾ ਹੈ ਕਿ ਉਹ 2024 ‘ਚ ਚੰਦਰਮਾ ‘ਤੇ ਪਹਿਲੀ ਔਰਤ ਤੇ ਇਕ ਪੁਰਸ਼ ਪੁਲਾੜ ਯਾਤਰੀ ਨੂੰ ਉਤਾਰਨ ਦੀ ਯੋਜਨਾ ਬਣਾ ਰਿਹਾ ਹੈ। ਨਾਸਾ ਨੇ ਪ੍ਰਸ਼ਾਸਕ (Administrator) ਕੇ. ਜਿਮ ਬ੍ਰਿਡੇਨਸਟੀਨ ਨੇ ਕਿਹਾ ਕਿ ਅਸੀਂ ਚੰਦ ‘ਤੇ ਵਿਗਿਆਨਕ ਖੋਜ, ਆਰਥਿਕ ਲਾਭ ਤੇ ਨਵੀਂ ਪੀੜ੍ਹੀ ਦੇ ਖੋਜ ਕਰਤਾਵਾਂ ਨੂੰ ਪ੍ਰੇਰਣਾ ਦੇਣ ਲਈ ਚੰਦ ‘ਤੇ ਦੋਬਾਰਾ ਜਾ ਰਹੇ ਹਨ।
ਸਮਾਚਾਰ ਏਜੰਸੀ ਮੁਤਾਬਕ ਇਸ ਯੋਜਨਾ ‘ਤੇ ਕਰੀਬ 28 ਅਰਬ ਡਾਲਰ ਖਰਚ ਹੋਣਗੇ। ਇਸ ਖਰਚ ਲਈ ਅਮਰੀਕੀ ਕਾਂਗਰਸ ਤੋਂ ਬਜਟ ਲਈ ਮਨਜ਼ੂਰੀ ਜ਼ਰੂਰੀ ਹੈ। ਚੰਦ ‘ਤੇ ਮਿਸ਼ਨ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਇੱਛਾ ਜ਼ਾਹਿਰ ਕਰ ਚੁੱਕੇ ਹਨ। Bridenstein ਨੇ ਕਿਹਾ ਕਿ ਨਾਸਾ 2024 ‘ਚ ਚੰਦ ‘ਤੇ ਲੈਂਡਿੰਗ ਨੂੰ ਲੈ ਕੇ ਸਹੀ ਦਿਸ਼ਾ ‘ਚ ਹੈ, ਜੇਕਰ ਕ੍ਰਿਸਮਸ ਤੋਂ ਪਹਿਲਾ ਅਮਰੀਕੀ ਕਾਂਗਰਸ 3.2 ਅਰਬ ਡਾਲਰ ਦੀ ਮਨਜ਼ੂਰੀ ਦਿੰਦਾ ਹੈ ਤਾਂ ਅਸੀਂ ਚੰਦ ‘ਤੇ ਆਪਣੇ ਅਭਿਆਨ ਨੂੰ ਅੰਜ਼ਾਮ ਦੇਣਾ ਪਾਵੇਗਾ।