ਕੈਨੇਡੀਅਨ ਫੋਰਸ ‘ਚ ਪੁਨੀਤ ਚਾਵਲਾ ਬਣੀ ਪਹਿਲੀ ਪੰਜਾਬੀ ਅਧਿਕਾਰੀ

0
966

ਰੋਜ਼ੀ-ਰੋਟੀ ਲਈ ਆਪਣਾ ਦੇਸ਼ ਛੱਡ ਸੱਤ ਸੁਮੰਦਰ ਪਾਰ ਗਏ ਬਹੁਤ ਸਾਰੇ ਪੰਜਾਬੀ ਉਥੇ ਜਾ ਕੇ ਵੀ ਵੱਡੀਆਂ ਮੱਲਾਂ ਮਾਰ ਰਹੇ ਹਨ। ਤਾਜ਼ਾ ਮਾਮਲਾ ਫਰੀਦਕੋਟ ਦਾ ਸਾਹਮਣੇ ਆਇਆ ਹੈ, ਜਿਥੇ ਪੰਜਾਬ ਦੀ ਧੀ ਪੁਨੀਤ ਚਾਵਲਾ, ਜੋ ਕੈਨੇਡਾ ਦੀ ਆਰਮਡ ਫੋਰਸ ਦੇ ਸਾਰੇ ਟੈਸਟ ਪਾਸ ਕਰ ਇਸ ਦਾ ਹਿੱਸਾ ਬਣ ਚੁੱਕੀ ਹੈ। ਪੁਨੀਤ ਪੰਜਾਬ ਦੀ ਪਹਿਲੀ ਪੰਜਾਬਣ ਹੈ, ਜਿਸ ਨੇ ਕੈਨੇਡਾ ਦੀ ਫੋਰਸ ‘ਚ ਇਹ ਅਹਿਮ ਅਹੁਦਾ ਪ੍ਰਾਪਤ ਕੀਤਾ ਹੈ। ਨੇ ਦੱਸਿਆ ਕਿ ੨੨ ਸਾਲ ਪਹਿਲਾਂ ਪੁਨੀਤ ਜਦੋਂ ੧ ਸਾਲ ਦੀ ਸੀ, ਉਹ ਫਰੀਦਕੋਟ ਅਤੇ ਪੰਜਾਬ ਛੱਡ ਕੇ ਕੈਨੇਡਾ ਦੇ ਕੈਲਗਿਰੀ ‘ਚ ਆ ਕੇ ਵਸ ਗਏ ਸਨ। ਇਥੇ ਹੀ ਉਸਨੇ ਆਪਣੀ ਪੜ੍ਹਾਈ ਪੂਰੀ ਕੀਤੀ। ਉਹ ਸ਼ੁਰੂ ਤੋਂ ਹੀ ਚਾਹੁੰਦੀ ਸੀ ਕਿ ਉਹ ਕੈਨੇਡਾ ਦੀ ਆਰਮਡ ਫੋਰਸ ‘ਚ ਭਰਤੀ ਹੋਵੇ।