ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜੌਹਨ ਟਰਨਰ ਦਾ ਦੇਹਾਂਤ

0
959

ਟੋਰਾਂਟੋ: ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਆਗੂ ਜੌਹਨ ਟਰਨਰ (91) ਦਾ ਦੇਹਾਂਤ ਹੋ ਗਿਆ ਹੈ। ਊਹ ਮੁਲਕ ਦੇ 17ਵੇਂ ਪ੍ਰਧਾਨ ਮੰਤਰੀ ਸਨ। ਊਨ੍ਹਾਂ ਦੇ ਨਜ਼ਦੀਕੀ ਮਾਰਕ ਕੀਅਲੇ ਨੇ ਦੱਸਿਆ ਕਿ ਟਰਨਰ ਦਾ ਸ਼ੁੱਕਰਵਾਰ ਰਾਤ ਟੋਰਾਂਟੋ ’ਚ ਆਪਣੇ ਘਰ ’ਚ ਦੇਹਾਂਤ ਹੋਇਆ। ਊਹ 1988 ’ਚ ਮਸਾਂ 79 ਦਿਨਾਂ ਲਈ ਪ੍ਰਧਾਨ ਮੰਤਰੀ ਰਹੇ ਸਨ। ਊਹ ਪੀਅਰੇ ਟਰੂਡੋ ਦੀ ਕੈਬਨਿਟ ’ਚ 1968 ਤੋਂ 1972 ਦੌਰਾਨ ਨਿਆਂ ਮੰਤਰੀ ਵੀ ਰਹੇ। ਊਨ੍ਹਾਂ ਦੀ ਅਗਵਾਈ ’ਚ ਹੀ ਕੌਮੀ ਲੀਗਲ ਏਡ ਪ੍ਰਣਾਲੀ ਸ਼ੁਰੂ ਕੀਤੀ ਗਈ ਸੀ ਅਤੇ ਫੈਡਰਲ ਕੋਰਟ ਦੀ ਸਥਾਪਨਾ ਹੋਈ ਸੀ। ਊਹ 1972 ’ਚ ਵਿੱਤ ਮੰਤਰੀ ਵੀ ਰਹੇ ਸਨ।