ਕੋਰੋਨਾ ਇਨਫੈਕਸ਼ਨ ਸੈੱਲਾਂ ਦੀ ਫੋਟੋ ਵਿਗਿਆਨਕਾਂ ਨੇ ਉਤਾਰੀ

0
979

ਵਾਸ਼ਿੰਗਟਨ: ਕੋਰੋਨਾ ਤੋਂ ਪ੍ਰਭਾਵਿਤ ਹੋਣ ‘ਤੇ ਸੈੱਲਾਂ ਦੀ ਤਸਵੀਰ ਖੋਜੀਆਂ ਨੇ ਜਾਰੀ ਕੀਤੀ ਹੈ। ਕੈਮਿਲੀ ਏਹਰੇ ਸਹਿਤ ਯੂਨੀਵਰਸਿਟੀ ਆਫ ਨਾਰਥ ਕੈਰੋਲਿਨਾ ਚਿਲਡਰਨ ਰਿਸਰਚ ਇੰਸਟੀਚਿਊਟ ਦੇ ਖੋਜੀਆਂ ਮੁਤਾਬਕ ਇਹ ਤਸਵੀਰਾਂ ਸਾਹ ਨਲੀ ਵਿਚ ਇਨਫੈਕਸ਼ਨ ਦੀਆਂ ਹਨ। ਸਾਹ ਦੀ ਨਲੀ ਵਿਚ ਕੋਰੋਨਾ ਦਾ ਇਨਫੈਕਸ਼ਨ ਕਿਵੇਂ ਵੱਧਦਾ ਹੈ ਇਨ੍ਹਾਂ ਚਿੱਤਰਾਂ ਨੂੰ ਆਸਾਨੀ ਨਾਲ ਸਮਿਝਆ ਜਾ ਸਕਦਾ ਹੈ। ਤਸਵੀਰਾਂ ਵਿਚ ਸਾਹ ਦੀ ਨਲੀ ਵਿਚ ਵੱਡੀ ਗਿਣਤੀ ਵਿਚ ਵਾਇਰਸ ਕਣ ਦਿਖਾਈ ਪੈਂਦੇ ਹਨ ਜੋ ਟਿਸ਼ੂ ਅਤੇ ਹੋਰ ਲੋਕਾਂ ਵਿਚ ਇਨਫੈਕਸ਼ਨ ਫੈਲਾਉਣ ਨੂੰ ਤਿਆਰ ਹਨ। ਇਹ ਤਸਵੀਰਾਂ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਵਿਚ ਪ੍ਰਕਾਸ਼ਿਤ ਹੋਈਆਂ ਹਨ। ਖੋਜ ਤਹਿਤ ਵਿਗਿਆਨਕਾਂ ਨੇ ਇਨਸਾਨ ਦੀ ਬ੍ਰਾਨਕੀਅਲ ਐਪੀਥੀਲੀਅਲ ਸੈੱਲਾਂ ਵਿਚ ਕੋਰੋਨਾ ਨੂੰ ਇੰਜੈਕਟ ਕਰਨ ਪਿੱਛੋਂ ੯੬ ਘੰਟਿਆਂ ਤਕ ਉਸ ‘ਤੇ ਨਜ਼ਰ ਰੱਖੀ ਅਤੇ ਫਿਰ ਇਸ ਨੂੰ ਇਲੈਕਟ੍ਰਾਨ ਮਾਈਕ੍ਰੋ ਸਕੋਪ ਨਾਲ ਦੇਖਿਆ ਗਿਆ। ਤਸਵੀਰਾਂ ਵਿਚ ਰੰਗਾਂ ਨੂੰ ਸ਼ਾਮਲ ਕਰ ਕੇ ਵਾਇਰਸ ਦੀ ਸਹੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਤਸਵੀਰ ਵਿਚ ਨੀਲੇ ਰੰਗ ਵਿਚ ਦਿਸਣ ਵਾਲੀਆਂ ਵਾਲਾਂ ਦੇ ਆਕਾਰ ਵਾਲੀਆਂ ਲੰਬੀਆਂ ਸੰਰਚਨਾਵਾਂ ਨੂੰ ਸੀਲਿਆ ਕਹਿੰਦੇ ਹਨ। ਇਸ ਦੇ ਮਾਧਿਅਮ ਨਾਲ ਹੀ ਫੇਫੜਿਆਂ ਤੋਂ ਮਿਊਕਸ ਨੂੰ ਬਾਹਰ ਕੱਢਿਆ ਜਾਂਦਾ ਹੈ। ਖੋਜੀਆਂ ਮੁਤਾਬਕ ਅਜਿਹੀਆਂ ਤਸਵੀਰਾਂ ਤੋਂ ਵਾਇਰਲ ਲੀਡ ਨੂੰ ਸਮਝਣ ਵਿਚ ਆਸਾਨੀ ਹੋਵੇਗੀ। ਨਾਲ ਹੀ ਅਲੱਗ-ਅਲੱਗ ਥਾਵਾਂ ‘ਤੇ ਵਾਇਰਸ ਇਨਫੈਕਸ਼ਨ ਕਿਵੇਂ ਅਤੇ ਕਿੰਨਾ ਹੁੰਦਾ ਹੈ, ਇਹ ਸਮਿਝਆ ਜਾ ਸਕਦਾ ਹੈ।