ਇਟਲੀ ਵਿਚ ਛੁੱਟੀਆਂ ਮਨਾਉਣ ਆਈਆਂ ਬ੍ਰਿਟਿਸ਼ ਨਾਗਾਲਗ ਲੜਕੀਆਂ ਨਾਲ ਬਲਾਤਕਾਰ ਦੇ ਦੋਸ਼ ਹੇਠ ਚਾਰ ਗ੍ਰਿਫ਼ਤਾਰ

0
952

ਮਿਲਾਨ: ਦੋ ਬ੍ਰਿਟਿਸ਼ ਨਾਬਾਲਗ ਕੁੜੀਆਂ ਨਾਲ ਸਮੂਹਿਕ ਬਲਾਤਕਾਰ ਦੇ ਦੋਸ਼ ਹੇਠ ਇਟਲੀ ਪੁਲੀਸ ਨੇ ਚਾਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਕੁੜੀਆਂ ਇਟਲੀ ਵਿਚ ਛੁੱਟੀਆਂ ਬਿਤਾਉਣ ਆਈਆਂ ਸਨ। ਇਨ੍ਹਾਂ ਕੁੜੀਆ ਦੀ ਉਮਰ ੧੫ ਅਤੇ ੧੬ ਸਾਲ ਦੱਸੀ ਗਈ ਹੈ, ਬੀਤੇ ਦਿਨੀਆਂ ਕੁੜੀਆਂ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਜਦੋਂ ਉਹ ਮਾਰਕੋਨੀਆ ਡੀ ਪਿਸਟੀਕੀ ਵਿੱਚ ਇੱਕ ਜਨਮਦਿਨ ਪਾਰਟੀ ਵਿੱਚ ਗਈਆਂ ਸਨ ਤਾਂ ਚਾਰ ਨੌਜਵਾਨਾਂ ਨੇ ਅੱਧੀ ਰਾਤ ਨੂੰ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਪੀੜਤ ਲੜਕੀਆਂ ਇਸ ਸਮੇਂ ਹਸਪਤਾਲ ਜੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜਨਮਦਿਨ ਪਾਰਟੀ ਦਾ ਸੱਦਾ ਮਿਲਿਆ ਸੀ। ਜਾਣਕਾਰੀ ਮੁਤਾਬਕ ਜਦੋਂ ਕੁੜੀਆਂ ਨਸ਼ੇ ਵਿੱਚ ਸਨ ਤਾਂ ਨੌਜਵਾਨਾਂ ਨੇ ਉਨ੍ਹਾਂ ਨਾਲ ਸਮੂਹਿਕ ਬਲਾਤਕਾਰ ਕੀਤਾ। ਫਿਲਹਾਲ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਅੱਠ ਜਣਿਆਂ ਨੂੰ ਨਾਮਜ਼ਦ ਕੀਤਾ ਹੈ। ਤਿੰਨ ਹੋਰ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ, ਜਦਕਿ ਅੱਠਵੇਂ ਵਿਅਕਤੀ ਸਬੰਧੀ ਪੜਤਾਲ ਹੋਣੀ ਬਾਕੀ ਹੈ।