ਵਿਸ਼ਵ ਸ਼ਾਂਤੀ ਲਈ ਅਮਰੀਕਾ ਵੱਡਾ ਖ਼ਤਰਾ: ਚੀਨ

0
1162

ਈਚਿੰਗ: ਚੀਨ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਹੈ ਕਿ ਕੌਮਾਂਤਰੀ ਕਾਨੂੰਨ ਅਤੇ ਵਿਸ਼ਵ ਸ਼ਾਂਤੀ ਲਈ ਅਮਰੀਕਾ ਸਭ ਤੋਂ ਵੱਡਾ ਖ਼ਤਰਾ ਹੈ।ਅਮਰੀਕਾ ਦੇ ਰੱਖਿਆ ਵਿਭਾਗ ਵੱਲੋਂ ਚੀਨ ਦੀ ਫ਼ੌਜ ਦੀਆਂ ਸਰਗਰਮੀਆਂ ਤੇ ਟੀਚਿਆਂ ਬਾਰੇ ਕਾਂਗਰਸ ਲਈ ਜਾਰੀ ਕੀਤੀ ਗਈ ਇੱਕ ਰਿਪੋਰਟ ਤੋਂ ਬਾਅਦ ਇਹ ਬਿਆਨ ਆਇਆ ਹੈ, ਜਿਸ ‘ਚ ਇਹ ਗਿਆ ਸੀ ਕਿ ‘ਇਸ ਦੇ (ਚੀਨੀ ਫ਼ੌਜ ਦੀਆਂ ਨੀਤੀਆਂ) ਅਮਰੀਕਾ ਦੇ ਕੌਮੀ ਹਿੱਤਾਂ ਅਤੇ ਕੌਮਾਂਤਰੀ ਨਿਯਮਾਂ ‘ਤੇ ਗੰਭੀਰ ਪ੍ਰਭਾਵ ਪੈਣਗੇ।’
ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਵੂ ਕਿਆਂ ਨੇ ਇਸ ਰਿਪੋਰਟ ਨੂੰ ਚੀਨ ਦੇ ਉਦੇਸ਼ਾਂ ਤੇ ਪੀਪਲਜ਼ ਲਿਬਰੇਸ਼ਨ ਆਰਮੀ ਤੇ ਚੀਨ ਦੇ ੧.੪ ਬਿਲੀਅਨ ਲੋਕਾਂ ਸਬੰਧੀ ‘ਤੋੜ-ਮਰੋੜ ਕੇ ਪੇਸ਼ ਕੀਤੇ ਗਏ ਤੱਥ’ ਦੱਸਿਆ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਹ ਸਪੱਸ਼ਟ ਹੈ ਕਿ ਇਹ ਅਮਰੀਕਾ ਹੈ ਜੋ ਖਿੱਤੇ ਦੀ ਸ਼ਾਂਤੀ ਲਈ ਵੱਡਾ ਖ਼ਤਰਾ ਹੈ, ਇਹ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਨ ਵਾਲਾ ਤੇ ਵਿਸ਼ਵ ਸ਼ਾਂਤੀ ਤਬਾਹ ਕਰਨ ਵਾਲਾ ਹੈ।