ਬੀ ਸੀ ਲਈ ਪੰਜਾਬੀਆਂ ਦੇ ਯੋਗਦਾਨ ਬਾਰੇ ਪ੍ਰੋਜੈਕਟ ਦਾ ਸਵਾਗਤ ਕਰਦਾ ਹਾਂ: ਚਾਓ

0
973

ਵੈਨਕੂਵਰ: ਨਿਉ ਡੈਮੋਕਰੇਟ ਐਮ ਐਲ ਏ ਜੋਰਜ ਚਾਓ ਅਨੁਸਾਰ ਸੂਬਾਈ ਸਰਕਾਰ ਦੀ ਨਵੀਂ ਫੰਡਿੰਗ ਪੰਜਾਬੀ ਕੈਨੇਡੀਅਨਾਂ ਵਲੋਂ ਬੀ ਸੀ ਲਈ ਪਾਏ ਯੋਗਦਾਨ ਦੇ ਜਸ਼ਨਾਂ ਵਾਰੇ ਇੱਕ ਪ੍ਰੋਜੈਕਟ ਨੂੰ ਮੁਕੰਮਲ ਕਰਨ ਵਿੱਚ ਸਹਾਈ ਹੋਵੇਗੀ।
ਪੰਜਾਬੀ ਲੈਗਸੀ ਪ੍ਰੋਜੈਕਟ ਰਾਹੀਂ ਪੰਜਾਬੀ ਕੈਨੇਡੀਅਨਾਂ ਦੀ ਬੀ ਸੀ ਭਾਈਚਾਰਿਆਂ ਅਤੇ ਆਰਥਿਕਤਾ ਪ੍ਰਤੀ ਦੇਣ ਨੂੰ ਪ੍ਰਦਰਸ਼ਤ ਕੀਤਾ ਜਾਵੇਗਾ। ਇਸ ਵਿੱਚ ਸਾਊਥ ਏਸ਼ੀਅਨ ਕੈਨੇਡੀਅਨ ਇਤਿਹਾਸ ਦਾ ਵੱਖ-ਵੱਖ ਖਿੱਤਿਆਂ ਵਿੱਚ ਆਗਮਣ, ਬੀ ਸੀ ਦੇ ਸਾਉਥ ਏਸ਼ੀਅਨ ਭਾਈਚਾਰੇ ਲਈ ਇਤਿਹਾਸਕ ਮਹੱਤਤਾ ਵਾਲੀਆਂ ਥਾਵਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਮਾਣਤਾ ਦੇਣੀ ਅਤੇ ਸਾਊਥ ਏਸ਼ੀਅਨ ਇਤਿਹਾਸ ਬਾਰੇ ਇੱਕ ਨਵੀਂ ਕਿਤਾਬ ਪ੍ਰਕਾਸ਼ਤ ਕਰਨਾ ਸ਼ਾਮਲ ਹਨ।
ਵੈਨਕੂਵਰ-ਫਰੇਜ਼ਰਵਿਉ ਤੋਂ ਐਮ ਐਲ ਏ ਚਾਓ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਕੈਨੇਡੀਅਨਾਂ ਦੇ ਇਤਿਹਾਸ ਨੂੰ ਬਹੁਤ ਲੰਮੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ। ਮੈਨੂੰ ਇੱਕ ਅਜਿਹੀ ਸਰਕਾਰ ਦਾ ਹਿੱਸਾ ਹੋਣ ਤੇ ਮਾਣ ਹੈ ਜੋ ਇਸ ਧਾਰਨਾ ਨੂੰ ਬਦਲਣ ਅਤੇ ਬੀ ਸੀ ਨੂੰ ਇੱਕ ਅਜਿਹਾ ਸੂਬਾ ਬਣਾਉਣ ਲਈ ਕੰਮ ਕਰ ਰਹੀ ਹੈ, ਜਿਸ ਵਿੱਚ ਹਰ ਕੋਈ ਆਪਣੇ ਆਪ ਨੂੰ ਮਹੱਵਪੂਰਨ ਅਤੇ ਸ਼ਾਮਲ ਸਮਝੇ।
ਉਨਾਂ ਅੱਗੇ ਕਿਹਾ ਕਿ ‘ਥਰੂ ਹੱਕ ਐਂਡ ਹਿਸਟਰੀ:ਦੀ ਪੰਜਾਬੀ ਲੈਗਸੀ ਪ੍ਰੋਜੈਕਟ’ ਰਾਹੀਂ ਹੋਰ ਵਧੇਰੇ ਲੋਕਾਂ ਨੂੰ ਪੰਜਾਬੀ ਕੈਨੇਡੀਅਨਾਂ ਵਲੋਂ ਸਾਡੇ ਸਮਾਜ ਲਈ ਪਾਏ ਮਹੱਤਵਪੂਰਨ ਯੋਗਦਾਨ ਬਾਰੇ ਜਾਨਣ ਦਾ ਮੌਕਾ ਮਿਲੇਗਾ।
ਪੰਜਾਬੀ ਲੈਗਸੀ ਪ੍ਰੋਜੈਕਟ ਵਿੱਚ ਕੈਨੇਡੀਅਨਾਂ ਵਲੋਂ ਇਸ ਅਰਸੇ ਦੌਰਾਨ ਨਸਲਵਾਦ ਅਤੇ ਵਿਤਕਰੇ ਦੇ ਸਨਮੁੱਖ ਵਿਖਾਈ ਮਜਬੂਤੀ ਨੂੰ ਵੀ ਰੂਪਮਾਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੰਜਾਬੀ ਕੈਨੇਡੀਅਨਾਂ ਬਾਰੇ ਹੋਰ ਕਹਾਣੀਆਂ ਨੂੰ ਪੜ੍ਹਾਈ ਅਤੇ ਇਤਿਹਾਸਕ ਰਿਕਾਰਡਾਂ ਵਿੱਚ ਸ਼ਾਮਲ ਕੀਤਾ
ਜਾਵੇਗਾ।
ਸੂਬੇ ਵਲੋਂ ਇਸ ਪ੍ਰੋਜੈਕਟ ਨੂੰ ਤਿਆਰ ਕਰਨ ਲਈ ਐਬਟਸਫੋਰਡ ਕਮਿਉਨਿਟੀ ਫਾਊਂਂਡੇਸ਼ਨ ਨੂੰ ੧.੧੪ ਮਿਲੀਅਨ ਡਾਲਰ ਦਿੱਤੇ ਜਾ ਰਹੇ ਹਨ। ਪ੍ਰੋਜੈਕਟ ਵਿੱਚ ਯੁਨੀਵਰਸਿਟੀ ਆਫ ਫਰੇਜ਼ਰ ਵੈਲੀ ਦੀ ਸਾਉਥ ਏਸ਼ੀਅਨ ਇੰਸਟੀਚੂਟ ਅਤੇ ਭਾਈਚਾਰੇ ਦੇ ਹੋਰ ਭਾਈਵਾਲ
ਹੋਣਗੇ।