ਭਾਰਤ-ਚੀਨ ਸਰਹੱਦ ’ਤੇ ਹਾਲਾਤ ‘ਬਹੁਤ ਖ਼ਰਾਬ’, ਅਮਰੀਕਾ ਮਦਦ ਲਈ ਤਿਆਰ: ਟਰੰਪ

0
1659

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜ਼ੋਰ ਦੇ ਕੇ ਆਖਿਆ ਹੈ ਕਿ ਭਾਰਤ-ਚੀਨ ਸਰਹੱਦ ’ਤੇ ਹਾਲਾਤ ‘ਬਹੁਤ ਖਰਾਬ’ ਹਨ ਹੈ ਅਤੇ ਚੀਨ ਇਸ ਨੂੰ ਹੋਰ ਜ਼ੋਰਦਾਰ ਢੰਗ ਨਾਲ ਵਧਾ ਰਿਹਾ ਹੈ। ਅਮਰੀਕੀ ਸਦਰ ਨੇ ਕਿਹਾ ਕਿ ਉਹ ਤਣਾਅ ਨੂੰ ਘਟਾਉਣ ਲਈ ‘ਇਸ ਮਾਮਲੇ ਵਿੱਚ ਸ਼ਾਮਲ ਹੋਣਾ ਅਤੇ ਮਦਦ ਕਰਨਾ ਪਸੰਦ ਕਰਨਗੇ।’ ਵ੍ਹਾਈਟ ਹਾਊਸ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਕਿਹਾ ਕਿ ਸਰਹੱਦ ’ਤੇ ਚੀਨ ਅਤੇ ਭਾਰਤ ਦਰਮਿਆਨ ਸਥਿਤੀ ਬਹੁਤ ਖਰਾਬ ਹੈ ਅਤੇ ਉਹ ਇਸ ਮੁੱਦੇ ’ਤੇ ਭਾਰਤ ਅਤੇ ਚੀਨ ਦੋਵਾਂ ਨਾਲ ਗੱਲਬਾਤ ਕਰ ਰਹੇ ਹਨ। ਊਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਦੇ ਸਬੰਧ ਵਿੱਚ ਅਮਰੀਕਾ ਮਦਦ ਲਈ ਤਿਆਰ ਹੈ।