ਹੋਰ ਕਿਸੇ ਵੀ ਕੰਮ ਦੀ ਤੁਲਨਾ ਵਿਚ ਡਾਕਟਰਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿਚ ਬਹੁਤ ਜ਼ਿਆਦਾ ਲਿਖਣਾ ਪੈਂਦਾ ਹੈ।
ਡਾਕਟਰ ਕਈ ਵਾਰ ਇਕ ਦਿਨ ਵਿਚ ੫੦ ਜਾਂ ਇਸ ਤੋਂ ਵੱਧ ਮਰੀਜ਼ ਵੇਖਦਾ ਹੈ। ਮਰੀਜ਼ਾਂ ਦੀਆਂ ਬਿਮਾਰੀਆਂ ਸੁਣ ਕੇ, ਸੱਭ ਕੁੱਝ ਧਿਆਨ ਵਿਚ ਰਖਦਿਆਂ ਉਨ੍ਹਾਂ ਨੂੰ ਸਹੀ ਦਵਾਈ ਦਿੰਦਾ ਹੈ। ਇਹ ਕਿੰਨਾ ਹੀ ਤਣਾਅ ਭਰਿਆ ਕੰਮ ਹੁੰਦਾ ਹੈ। ਡਾਕਟਰਾਂ ਨੂੰ ਐਮਰਜੈਂਸੀ ਵਾਲੇ ਕੇਸ ਵੀ ਵੇਖਣੇ ਪੈਂਦੇ ਹਨ। ਪੂਰੇ ਦਿਨ ਵਿਚ ਕਾਫ਼ੀ ਕੁੱਝ ਲਿਖਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦਾ ਹੱਥ ਬਹੁਤ ਥੱਕ ਜਾਂਦਾ ਹੈ। ਦਿਨ ਦੇ ਅੰਤ ਤਕ ਉਨ੍ਹਾਂ ਦੀ ਲਿਖਤ ਵਿਗੜਦੀ ਜਾਂਦੀ ਹੈ
ਕਿਉਂਕਿ ਹੱਥ ਦੀਆਂ ਮਾਸਪੇਸ਼ੀਆਂ ਬਹੁਤ ਜ਼ਿਆਦਾ ਕੰਮ ਕਰ ਚੁੱਕੀਆਂ ਹੁੰਦੀਆਂ ਹਨ। ਉਸੇ ਤਰ੍ਹਾਂ ਜਿਰ ਤਰ੍ਹਾਂ ਤੁਸੀਂ ਪ੍ਰੀਖਿਆ ਵਿਚ ਆਪਣਾ ਪੇਪਰ ਲਿਖਣਾ ਸ਼ੁਰੂ ਕਰਦੇ ਹੋ ਤਾਂ ਤੁਹਾਡੀ ਲਿਖਾਈ ਬਹੁਤ ਸੁੰਦਰ ਹੁੰਦੀ ਹੈ ਅਤੇ ਜਦ ਤਕ ਤੁਸੀਂ ਆਖ਼ਰੀ ਪੰਨੇ ਤਕ ਪਹੁੰਚਦੇ ਹੋ ਤਾਂ ਹੱਥ ਥਕ ਜਾਣ ਕਾਰਨ ਲਿਖਾਈ ਵਿਗੜ ਜਾਂਦੀ ਹੈ।
ਡਾਕਟਰ ਹਮੇਸ਼ਾ ਮਰੀਜ਼ਾਂ ਵਿਚ ਘਿਰੇ ਹੁੰਦੇ ਹਨ ਅਤੇ ਛੇਤੀ ਲਿਖਣ ਕਾਰਨ ਅਪਣੀ ਲਿਖਾਈ ਵਲ ਜ਼ਿਆਦਾ ਧਿਆਨ ਨਹੀਂ ਦੇ
ਸਕਦੇ।
ਡਾਕਟਰਾਂ ਦੀ ਮਾੜੀ ਲਿਖਤ ਲਈ ਉਨ੍ਹਾਂ ਦੀ ਵਿਸ਼ੇਸ਼ ਸ਼ਬਦਾਵਲੀ ਵੀ ਜ਼ਿੰਮੇਵਾਰ ਹੈ। ਉਦਾਹਰਣ ਦੇ ਤੌਰ ‘ਤੇ ਤੁਹਾਨੂੰ ਸ਼ਬਦ-ਜੋੜ ਜਾਂਚ ਤੋਂ ਬਿਨਾਂ ਐਪੀਡੀਡਾਈਮਿਟਿਸ ਲਿਖਣਾ ਪਵੇ ਤਾਂ ਇਹ ਕੇਵਲ ਇਕ ਸ਼ਬਦ ਹੈ। ਅਜਿਹੀਆਂ ਬਹੁਤ ਸਾਰੀਆਂ ਤਕਨੀਕੀ ਸ਼ਰਤਾਂ ਹਨ ਅਤੇ ਸਾਰੇ ਸ਼ਬਦ ਜੋੜ ਯਾਦ ਰਖਣਾ ਸੰਭਵ ਨਹੀਂ
ਹੁੰਦਾ।