ਇੰਸਟਾਗ੍ਰਾਮ ’ਤੇ 20 ਕਰੋੜ ਫਾਲੋਅਰਜ਼ ਜੋੜਨ ਵਾਲੀ ਪਹਿਲੀ ਮਹਿਲਾ ਬਣੀ ਏਰਿਆਨਾ ਗ੍ਰਾਂਡੇ

0
1546

ਲਾਸ ਏਂਜਲਸ: ਪੋਪ ਸਟਾਰ ਏਰਿਆਨਾ ਗ੍ਰਾਂਡੇ ਸੋਸ਼ਲ ਮੀਡੀਆ ਪਲੈਟਫਾਰਮ ‘ਇੰਸਟਾਗ੍ਰਾਮ’ ਉਤੇ 20 ਕਰੋੜ ਫਾਲੋਅਰਜ਼ ਜੋੜਨ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਬਣ ਗਈ ਹੈ। ਫੋਟੋ-ਵੀਡੀਓ ਸ਼ੇਅਰਿੰਗ ਪਲੈਟਫਾਰਮ ਉਤੇ 27 ਸਾਲਾ ਗਾਇਕਾ ਦੇ ਰਿਐਲਟੀ ਟੀਵੀ ਸਟਾਰ ਤੇ ਉੱਦਮੀ ਕਾਇਲੀ ਜੈਨਰ ਅਤੇ ਗਾਇਕਾ-ਅਦਾਕਾਰਾ ਸੇਲੇਨਾ ਗੋਮਜ਼ ਨਾਲੋਂ ਵੀ ਵੱਧ ਫਾਲੋਅਰਜ਼ ਹਨ। ਸੁਪਰਸਟਾਰ ਲੇਡੀ ਗਾਗਾ ਨੇ ਏਰਿਆਨਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਦੋਵਾਂ ਨੇ ਹਾਲ ਹੀ ਵਿਚ ‘ਵੀਡੀਓ ਮਿਊਜ਼ਿਕ ਐਵਾਰਡਜ਼’ ਲਈ ਹਿੱਟ ਸਿੰਗਲ ‘ਰੇਨ ਆਨ ਮੀ’ ਉਤੇ ਪੇਸ਼ਕਾਰੀ ਦਿੱਤੀ ਹੈ।