ਆਸਟਰੇਲਿਆਈ ਪੱਤਰਕਾਰ ਨੂੰ ਚੀਨ ਨੇ ਹਿਰਾਸਤ ਵਿੱਚ ਲਿਆ

0
1000

ਕੈਨਬਰਾ: ਚੀਨ ਦੀ ਜੰਮਪਲ ਤੇ ‘ਸੀਜੀਟੀਐਨ’ ਲਈ ਕੰਮ ਕਰ ਰਹੀ ਆਸਟਰੇਲਿਆਈ ਪੱਤਰਕਾਰ ਨੂੰ ਚੀਨ ਵਿਚ ਹਿਰਾਸਤ ’ਚ ਲੈ ਲਿਆ ਗਿਆ ਹੈ। ‘ਸੀਜੀਟੀਐਨ’ ਚੀਨੀ ਕੇਂਦਰੀ ਟੈਲੀਵਿਜ਼ਨ ਦਾ ਅੰਗਰੇਜ਼ੀ ਭਾਸ਼ਾਈ ਚੈਨਲ ਹੈ। ਹਿਰਾਸਤ ਬਾਰੇ ਜਾਣਕਾਰੀ ਆਸਟਰੇਲੀਆ ਦੀ ਸਰਕਾਰ ਨੇ ਦਿੱਤੀ ਹੈ। ਆਸਟਰੇਲਿਆਈ ਅਧਿਕਾਰੀਆਂ ਨੇ ਵੀਡੀਓ ਲਿੰਕ ਰਾਹੀਂ ਉਸ ਤੱਕ ਕਾਊਂਸਲਰ ਸੰਪਰਕ ਕਾਇਮ ਕੀਤਾ ਹੈ। ਅਥਾਰਿਟੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਚੇਂਗ ਲੇਈ ਨੂੰ ਕਿਉਂ ਹਿਰਾਸਤ ਵਿਚ ਲਿਆ ਗਿਆ ਹੈ, ਪਰ ਉਹ ਉਸ ਨੂੰ ਮਦਦ ਦੇਣੀ ਜਾਰੀ ਰੱਖਣਗੇ। ਚੇਂਗ ਦਾ ਪਰਿਵਾਰ ਮੈਲਬਰਨ ਵਿਚ ਹੈ। ਵੇਰਵਿਆਂ ਮੁਤਾਬਕ ਜਿਸ ਕਾਨੂੰਨ ਤਹਿਤ ਮਹਿਲਾ ਪੱਤਰਕਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਤਹਿਤ ਕਿਸੇ ਨੂੰ ਬਿਨਾਂ ਗ੍ਰਿਫ਼ਤਾਰੀ ਛੇ ਮਹੀਨੇ ਸ਼ੱਕ ਦੇ ਅਧਾਰ ਉਤੇ ਹਿਰਾਸਤ ਵਿਚ ਪੁੱਛਗਿੱਛ ਲਈ ਰੱਖਿਆ ਜਾ ਸਕਦਾ ਹੈ।