ਕੋਵਿਡ: ਪੰਜਾਬ ਵਿਚ ਰਿਕਾਰਡ 56 ਮੌਤਾਂ

0
1649

ਚੰਡੀਗੜ੍ਹ: ਪੰਜਾਬ ਵਿੱਚ ਕਰੋਨਾਵਾਇਰਸ ਨਾਲ ਇੱਕ ਦਿਨ ’ਚ ਰਿਕਾਰਡ 56 ਮੌਤਾਂ ਹੋਈਆਂ ਹਨ। ਸੂਬੇ ’ਚ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ ਵਧ ਕੇ 1404 ਤੱਕ ਪਹੁੰਚ ਗਿਆ ਹੈ। ਸਭ ਤੋਂ ਵੱਧ 15 ਮੌਤਾਂ ਲੁਧਿਆਣਾ ’ਚ ਹੋਈਆਂ ਹਨ। ਪਟਿਆਲਾ ’ਚ 8, ਜਲੰਧਰ ’ਚ 7, ਸੰਗਰੂਰ ’ਚ 5, ਬਠਿੰਡਾ ਅਤੇ ਕਪੁਰਥਲਾ ’ਚ 4-4, ਅੰਮ੍ਰਿਤਸਰ ’ਚ 3, ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ’ਚ ਦੋ-ਦੋ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਮੁਹਾਲੀ, ਮੁਕਤਸਰ ਅਤੇ ਪਠਾਨਕੋਟ ’ਚ ਇੱਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਲੁਧਿਆਣਾ ਵਿੱਚ ਹੁਣ ਤੱਕ 395, ਪਟਿਆਲਾ ’ਚ 162 ਅਤੇ ਜਲੰਧਰ ’ਚ 158 ਮੌਤਾਂ ਹੋ ਚੁੱਕੀਆਂ ਹਨ। ਅੱਜ ਇੱਕੋ ਦਿਨ ਵਿੱਚ 1689 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਪੰਜਾਬ ਦਾ ਲਗਭਗ ਹਰ ਖੇਤਰ ਕਰੋਨਾ ਦੀ ਮਾਰ ਹੇਠ ਹੈ। ਲੁਧਿਆਣਾ ’ਚ 273, ਪਟਿਆਲਾ ’ਚ 188, ਜਲੰਧਰ ’ਚ 150, ਮੁਹਾਲੀ ’ਚ 148, ਗੁਰਦਾਸਪੁਰ ’ਚ 136, ਅੰਮ੍ਰਿਤਸਰ ’ਚ 111, ਫਰੀਦਕੋਟ ’ਚ 74, ਫਾਜ਼ਿਲਕਾ ’ਚ 68, ਕਪੁਰਥਲਾ ’ਚ 65, ਬਠਿੰਡਾ ’ਚ 60, ਸੰਗਰੂਰ ’ਚ 58, ਫਿਰੋਜ਼ਪੁਰ ’ਚ 57, ਮੁਕਤਸਰ ’ਚ 56, ਪਠਾਨਕੋਟ ’ਚ 55, ਹੁਸ਼ਿਆਰਪੁਰ ’ਚ 44, ਮੋਗਾ ’ਚ 38, ਰੋਪੜ ’ਚ 33, ਬਰਨਾਲਾ ’ਚ 34, ਮਾਨਸਾ ’ਚ 15, ਫਤਿਹਗੜ੍ਹ ਸਾਹਿਬ ਅਤੇ ਨਵਾਂਸ਼ਹਿਰ ’ਚ 10-10 ਅਤੇ ਤਰਨਤਾਰਨ ’ਚ 6 ਨਵੇਂ ਕੇਸ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ 1656 ਮਰੀਜ਼ਾਂ ਨੂੰ ਛੁੱਟੀ ਕਰ ਦਿੱਤੀ ਗਈ ਹੈ। ਸਿਹਤ ਵਿਭਾਗ ਅਨੁਸਾਰ ਪੰਜਾਬ ਵਿੱਚ ਹੁਣ ਤੱਕ 10,46,132 ਜਣਿਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 52,526 ਪਾਜ਼ੇਟਿਵ ਪਾਏ ਗਏ ਹਨ। ਜਦਕਿ 35,747 ਜਣਿਆਂ ਨੂੰ ਠੀਕ ਹੋਣ ਉਪਰੰਤ ਛੁੱਟੀ ਕਰ ਦਿੱਤੀ ਗਈ ਹੈ। ਇਸ ਸਮੇਂ ਸੂਬੇ ਵਿੱਚ 15,375 ਐਕਟਿਵ ਕੇਸ ਹਨ। 77 ਵਿਅਕਤੀ ਵੈਂਟੀਲੇਟਰ ਉਤੇ ਹਨ ਤੇ 474 ਨੂੰ ਆਕਸੀਜਨ ਦਿੱਤੀ ਜਾ ਰਹੀ ਹੈ।