ਬੈਰੂਤ ਧਮਾਕਾ: ਮ੍ਰਿਤਕਾਂ ਦੀ ਗਿਣਤੀ 190 ਹੋਈ

0
955

ਬੈਰੂਤ: ਲੈਬਨਾਨ ਦੀ ਕੈਬਨਿਟ ਨੇ ਦੱਸਿਆ ਬੈਰੂਤ ਵਿੱਚ 4 ਅਗਸਤ ਨੂੰ ਬੰਦਰਗਾਹ ’ਤੇ ਹੋਏ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ 190 ਹੋ ਗਈ ਹੈ। ਸਿਨਹੂਆ ਨਿਊਜ਼ ੲੇਜੰਸੀ ਦੀਆਂ ਰਿਪੋਰਟਾਂ ਮੁਤਾਬਕ ਕੈਬਨਿਟ ਨੇ ਦੱਸਿਆ ਕਿ ਹਾਦਸੇ ’ਚ ਜ਼ਖ਼ਮੀ ਹੋਏ ਲੋਕਾਂ ਦੀ ਗਿਣਤੀ 6500 ਤੋਂ ਵੱਧ ਹੈ ਜਦਕਿ ਤਿੰਨ ਜਣਿਆਂ ਦਾ ਅਜੇ ਕੁਝ ਪਤਾ ਨਹੀਂ ਹੈ। ਧਮਾਕੇ ਕਾਰਨ 3 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਸਨ ਜਦਕਿ 15 ਅਰਬ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਮੁੱਢਲੀ ਜਾਂਚ ’ਚ ਇਹ ਕਿਹਾ ਜਾ ਚੁੱਕਾ ਹੈ ਕਿ ਬੰਦਰਗਾਹ ’ਤੇ 12 ਨੰਬਰ ਵੇਅਰਹਾਊਸ ਵਿੱਚ 2014 ਤੋਂ ਰੱਖੇ ਗਏ ਅਮੋਨੀਆ ਨਾਈਟਰੇਟ ਕਾਰਨ ਧਮਾਕਾ ਹੋਇਆ ਹੋ ਸਕਦਾ ਹੈ। –