ਪੰਜਾਬ ਵਿੱਚ ਕੋਵਿਡ ਨਾਲ 35 ਹੋਰ ਮੌਤਾਂ

0
1552

ਚੰਡੀਗੜ੍ਹ: ਪੰਜਾਬ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ 35 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਲੰਘੇ 24 ਘੰਟਿਆਂ ਦੌਰਾਨ 1704 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਧ ਕੇ 34,400 ਹੋ ਗਈ ਹੈ। ਅੱਜ ਤੱਕ ਮੌਤਾਂ ਦਾ ਕੁੱਲ ਅੰਕੜਾ ਵੀ 898 ਤੱਕ ਪਹੁੰਚ ਗਿਆ ਹੈ। ਸਿਹਤ ਵਿਭਾਗ ਦਾ ਦੱਸਣਾ ਹੈ ਕਿ ਲੁਧਿਆਣਾ ਵਿੱਚ 8, ਅੰਮ੍ਰਿਤਸਰ, ਪਟਿਆਲਾ ਤੇ ਸੰਗਰੂਰ ਵਿੱਚ 4-4, ਮੁਹਾਲੀ ਅਤੇ ਨਵਾਂਸ਼ਹਿਰ ਵਿੱਚ 3-3, ਰੋਪੜ ਅਤੇ ਤਰਨਤਾਰਨ ਵਿੱਚ 2-2, ਫਰੀਦਕੋਟ, ਫਤਿਹਗੜ੍ਹ ਸਾਹਿਬ, ਜਲੰਧਰ, ਮੁਕਤਸਰ ਅਤੇ ਕਪੂਰਥਲਾ ਵਿੱਚ ਇੱਕ ਇੱਕ ਵਿਅਕਤੀ ਦੀ ਇਸ ਵਾਇਰਸ ਨੇ ਜਾਨ ਲੈ ਲਈ। ਸਾਹਮਣੇ ਆਏ ਨਵੇਂ ਮਾਮਲਿਆਂ ਵਿੱਚ ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿੱਚ ਪਿਛਲੇ ਦਿਨਾਂ ਤੋਂ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਲੰਘੇ 24 ਘੰਟਿਆਂ ਦੌਰਾਨ ਵੀ ਲੁਧਿਆਣਾ ਵਿੱਚ 483, ਪਟਿਆਲਾ ਵਿੱਚ 338, ਜਲੰਧਰ ਵਿੱਚ 132, ਮੁਹਾਲੀ ਵਿੱਚ 103, ਬਠਿੰਡਾ ਵਿੱਚ 94, ਸੰਗਰੂਰ ਅਤੇ ਫਤਿਹਗੜ੍ਹ ਸਾਹਿਬ ਵਿੱਚ 52-52, ਹੁਸ਼ਿਆਰਪੁਰ ਵਿੱਚ 50, ਮੁਕਤਸਰ ਵਿੱਚ 49, ਫਾਜ਼ਿਲਕਾ, ਅੰਮ੍ਰਿਤਸਰ ਤੇਫਰੀਦਕੋਟ ਵਿੱਚ 46-46, ਫਿਰੋਜ਼ਪੁਰ ਵਿੱਚ 34, ਮੋਗਾ ਵਿੱਚ 33, ਕਪੂਰਥਲਾ ਵਿੱਚ 26, ਰੋਪੜ ਤੇ ਬਰਨਾਲਾ ਵਿੱਚ 24-24, ਗੁਰਦਾਸਪੁਰ ਵਿਚ 18, ਪਠਾਨਕੋਟ ਅਤੇ ਨਵਾਂਸ਼ਹਿਰ ਵਿਚ 16-16, ਮਾਨਸਾ ਵਿੱਚ 15 ਅਤੇ ਤਰਨਤਾਰਨ ਵਿੱਚ 7 ਮਰੀਜ਼ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਤੱਕ 21,762 ਪੀੜਤ ਸਿਹਤਯਾਬ ਵੀ ਹੋਏ ਹਨ। ਸਿਹਤ ਕੇਂਦਰਾਂ ਜਾਂ ਘਰਾਂ ਵਿੱਚ ਇਸ ਸਮੇਂ 11,740 ਵਿਅਕਤੀਆਂ ਨੂੰ ਇਲਾਜ ਅਧੀਨ ਜਾਂ ਏਕਾਂਤ ਵਿਚ ਰੱਖਿਆ ਗਿਆ ਹੈ। ਸਿਹਤ ਵਿਭਾਗ ਮੁਤਾਬਕ 336 ਮਰੀਜ਼ਾਂ ਨੂੰ ਆਕਸੀਜ਼ਨ ਅਤੇ 37 ਨੂੰ ਵੈਂਟੀਲੇਟਰ ਦੀ ਮਦਦ ਦਿੱਤੀ ਜਾ ਰਹੀ ਹੈ।