ਟਰੰਪ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ੇ ਵਾਲਿਆਂ ਲਈ ਰਿਆਇਤਾਂ ਦਾ ਐਲਾਨ

0
1616

ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਨੇ ਇਕ ਹੀ ਕੰਪਨੀ ਨਾਲ ਕੰਮ ਜਾਰੀ ਰੱਖਣ ਵਾਲਿਆਂ ਲਈ ਐੱਚ-1 ਬੀ, ਐਲ-1 ਯਾਤਰਾ ਪਾਬੰਦੀਆਂ ਨੂੰ ਕੁਝ ਰਿਆਇਤਾਂ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਭਾਰਤੀ ਆਈਟੀ ਪੇਸ਼ੇਵਰਾਂ ਅਤੇ ਸਿਹਤ ਖੇਤਰ ਵਿੱਚ ਕੰਮ ਕਰਨ ਵਾਲਿਆਂ ਲਈ ਰਾਹਤ ਮਿਲ ਸਕਦੀ ਹੈ। ਐੱਚ-1 ਬੀ ਜਾਂ ਐਲ-1 ਯਾਤਰਾ ਪਾਬੰਦੀਆਂ ਤੋਂ ਛੋਟਾਂ ਵਿਚ ਵੀਜ਼ਾਧਾਰਕਾਂ ਦੇ ਪਰਿਵਾਰ ਸ਼ਾਮਲ ਹਨ। ਇਸ ਤੋਂ ਪਹਿਲਾਂ ਯੂਐੱਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 4 ਅਗਸਤ ਨੂੰ ਫੈਡਰਲ ਏਜੰਸੀਆਂ ਨੂੰ ਐੱਚ-1 ਬੀ ਵੀਜ਼ਾ ਧਾਰਕਾਂ ਨੂੰ ਨੌਕਰੀ ’ਤੇ ਲੈਣ ਤੋਂ ਰੋਕਣ ਲਈ ਸਰਕਾਰੀ ਆਦੇਸ਼’ ’ਤੇ ਦਸਤਖਤ ਕੀਤੇ ਸਨ।