ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਿਕ ਟੌਕ ਅਤੇ ਵੀਚੈਟ ਵਰਗੀਆਂ ਚੀਨੀ ਐਪਸ ’ਤੇ ਰੋਕ ਲਗਾਉਣ ਦੇ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕੀਤੇ ਅਤੇ ਉਨ੍ਹਾਂ ਨੂੰ ਕੌਮੀ ਸੁਰੱਖਿਆ ਅਤੇ ਮੁਲਕ ਦੇ ਅਰਥਚਾਰੇ ਲਈ ਖ਼ਤਰਾ ਦੱਸਿਆ। ਟਰੰਪ ਨੇ 2 ਵੱਖ ਵੱਖ ਕਾਰਕਾਰੀ ਹੁਕਮਾਂ ’ਤੇ ਦਸਤਖ਼ਤ ਕਰਦਿਆਂ ਕਿਹਾ ਕਿ ਪਾਬੰਦੀ 45 ਦਿਨਾਂ ਵਿੱਚ ਲਾਗੂ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਭਾਰਤ ਟਿਕ ਟੌਕ ਅਤੇ ਵੀਚੈਟ ’ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਮੁਲਕ ਸੀ। ਭਾਰਤੀ ਨੇ ਕੌਮੀ ਸੁਰੱਖਿਆ ਸਬੰਧੀ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਇਹ ਪਾਬੰਦੀ ਲਗਾਈ ਸੀ। ਭਾਰਤ ਹੁਣ ਤਕ 106 ਚੀਨੀ ਐਪਸ ’ਤੇ ਪਾਬੰਦੀ ਲਗਾ ਚੁੱਕਾ ਹੈ। ਭਾਰਤ ਦੇ ਇਸ ਕਦਮ ਦਾ ਟਰੰਪ ਪ੍ਰਸ਼ਾਸਨ ਅਤੇ ਅਮਰੀਕੀ ਸੰਸਦ ਮੈਂਬਰਾਂ ਨੇ ਸਵਾਗਤ ਕੀਤਾ ਹੈ।