‘ਸਹੀ ਸਮੇਂ ’ਤੇ ਸਹੀ ਫੈਸਲਿਆਂ’ ਕਰਕੇ ਕੋਵਿਡ-19 ਖ਼ਿਲਾਫ ਜੰਗ ’ਚ ਭਾਰਤ ਚੰਗੀ ਥਾਵੇਂ: ਮੋਦੀ

0
1019

ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੋਵਿਡ-19 ਖ਼ਿਲਾਫ਼ ਜੰਗ ਵਿੱਚ ‘ਸਹੀ ਸਮੇਂ ’ਤੇ ਸਹੀ ਫੈਸਲੇ ਲੈਣ ਕਰਕੇ’ ਭਾਰਤ ਇਸ ਲੜਾਈ ਵਿੱਚ ਹੋਰਨਾਂ ਮੁਲਕਾਂ ਦੇ ਮੁਕਾਬਲੇ ਕਿਤੇ ਬਿਹਤਰ ਸਥਿਤੀ ਵਿੱਚ ਹੈ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਨੇ ਸਿਹਤ ਨਾਲ ਜੁੜੇ ਆਪਣੇ ਬੁਨਿਆਦੀ ਢਾਂਚੇ ਦਾ ਬਹੁਤ ਤੇਜ਼ੀ ਨਾਲ ਪਾਸਾਰ ਕੀਤਾ ਹੈ। ਪ੍ਰਧਾਨ ਮੰਤਰੀ ਇਥੇ ਵੀਡੀਓ ਕਾਨਫਰੰਸਿੰਗ ਜ਼ਰੀਏ ਨੋਇਡਾ, ਮੁੰਬਈ ਤੇ ਕੋਲਕਾਤਾ ਵਿੱਚ ਕੋਵਿਡ-19 ਟੈਸਟਿੰਗ ਸਹੂਲਤਾਂ ਦਾ ਉਦਘਾਟਨ ਕਰਨ ਮਗਰੋਂ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਅਜਿਹੇ ਮੁਕਾਮ ’ਤੇ ਖੜ੍ਹਾ ਹੈ, ਜਿੱਥੇ ਇਸ ਕੋਲ ਜਾਗਰੂਕਤਾ ਦੀ ਕੋਈ ਘਾਟ ਨਹੀਂ ਹੈ ਤੇ ਇਸ ਦਾ ਵਿਗਿਆਨ ਡੇਟਾ ਦਾ ਪਾਸਾਰ ਹੋਣ ਦੇ ਨਾਲ ਸਰੋਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕਰੋਨਾਵਾਇਰਸ ਕਰਕੇ ਮੌਤਾਂ ਕਈ ਵੱਡੇ ਮੁਲਕਾਂ ਦੇ ਮੁਕਾਬਲੇ ਬਹੁਤ ਘੱਟ ਹਨ। ਉਨ੍ਹਾਂ ਕਿਹਾ, ‘ਜਨਵਰੀ ਵਿੱਚ ਸਾਡੇ ਕੋਲ ਕੋਵਿਡ-19 ਦੀ ਟੈਸਟਿੰਗ ਲਈ ਇਕੋ ਸੈਂਟਰ ਸੀ, ਪਰ ਅੱਜ ਪੂਰੇ ਦੇਸ਼ ਵਿੱਚ 1300 ਦੇ ਕਰੀਬ ਟੈਸਟਿੰਗ ਲੈਬਾਰਟਰੀਆਂ ਕੰਮ ਕਰ ਰਹੀਆਂ ਹਨ। ਨਵੀਂ ਟੈਸਟਿੰਗ ਸਹੂਲਤਾਂ ਨਾਲ ਪੱਛਮੀ ਬੰਗਾਲ, ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਨੂੰ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਹੋਰ ਮਜ਼ਬੂਤੀ ਮਿਲੇਗੀ।’