ਅਮਰੀਕਾ ਤੋਂ ਆਏ ਵਿਦਿਆਰਥੀਂ ਕੈਨੇਡਾ ‘ਚ ਫੈਲਾ ਰਹੇ ਹਨ ਕੋਰੋਨਾ

0
974

ਟੋਰਾਂਟੋ: ਕੈਨੇਡਾ ‘ਚ ਇਨ੍ਹੀਂ ਦਿਨੀਂ ਵੱਡੀ ਚਿੰਤਾ ਅਮਰੀਕਾ ਨਾਲ ਲੱਗਦੀ ਸਰਹੱਦ ਰਾਹੀਂ ਕੋਰੋਨਾ ਵਾਇਰਸ ਦੇ ਕੇਸ ਰੋਕਣ ਦੀ ਹੈ। ੮੦ ਫ਼ੀਸਦੀ ਤੋਂ ਵੱਧ ਕੈਨੇਡਾ ਵਾਸੀ ਸਰਹੱਦ ਨੂੰ ਅਗਲੇ ਕਈ ਮਹੀਨਿਆਂ ਤੱਕ ਬੰਦ ਰੱਖਣ ਦੇ ਹੱਕ ‘ਚ ਹਨ।
ਕੈਨੇਡਾ ਦੇ ਪੂਰਬ ‘ਚ ਪ੍ਰਿੰਸ ਐਡਵਰਡ ਆਈਲੈਂਡ ਪ੍ਰਾਂਤ ਹੈ ਜੋ ਪਿਛਲੇ ਦੋ ਕੁ ਮਹੀਨਿਆਂ ਤੋਂ ਕੋਰੋਨਾ ਮੁਕਤ ਸੀ ਪਰ ਅਮਰੀਕਾ ਤੋਂ ਆਏ ਇਕ ਵਿਦਿਆਰਥੀ ਦੀ ਅਣਗਹਿਲੀ (ਹਦਾਇਤਾਂ ਅਨੁਸਾਰ ਇਕਾਂਤਵਾਸ ਨਾ ਕਰਨਾ) ਕਾਰਨ ਅੱਧੀ ਦਰਜਨ ਦੇ ਕਰੀਬ ਲੋਕਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ।
ਭਾਵੇਂ ਕਿ ੨੨ ਮਾਰਚ ਤੋਂ ਜੁਲਾਈ ਦੇ ਅੱਧ ਤੱਕ ੧੦੦੦੦ ਤੋਂ ਵੱਧ ਅਮਰੀਕੀ ਸੈਲਾਨੀਆਂ ਨੂੰ ਸਰਹੱਦ ਤੋਂ ਮੋੜਿਆ ਜਾ ਚੁੱਕਾ ਹੈ ਪਰ ਸੀਨੀਅਰ ਇਮੀਗ੍ਰੇਸ਼ਨ ਅਧਿਕਾਰੀ ਵੀ ਮੰਨਦੇ ਹਨ ਕਿ ਵਿਸ਼ਾਲ ਸਰਹੱਦ ਤੋਂ ਹਰੇਕ ਨੂੰ ਰੋਕਣਾ ਸੰਭਵ ਨਹੀਂ ਹੈ।
ਕੈਨੇਡਾ ਰਾਹੀਂ ਸੜਕ ਰਸਤੇ ਅਲਾਸਕਾ ਜਾਣ ਵਾਲੇ ਅਮਰੀਕੀਆਂ ਨੂੰ ਰੋਕਿਆ ਨਹੀਂ ਜਾ ਸਕਦਾ। ਅਜਿਹੇ ਲੋਕਾਂ ਦੀ ਵੀ ਘਾਟ ਨਹੀਂ ਹੈ ਜੋ ਕੈਨੇਡਾ ‘ਚ ਦਾਖਲ ਹੋਣ ਸਮੇਂ ਇਕਾਂਤਵਾਸ ਕਰਨ ਦੇ ਕੀਤੇ ਇਕਰਾਰਾਂ ਦੀ ਉਲੰਘਣਾ ਕਰਦੇ
ਹਨ।
ਵਪਾਰ ਵਾਸਤੇ ਸਰਹੱਦ ਖੁੱਲ੍ਹੀ ਹੈ ਜਿੱਥੋਂ ਹਰੇਕ ਹਫ਼ਤੇ ਪੌਣੇ ਦੋ ਲੱਖ ਤੋਂ ਵੱਧ ਟਰੱਕ ਅਮਰੀਕਾ ਤੋਂ ਕੈਨੇਡਾ ਦਾਖਲ ਹੁੰਦੇ
ਹਨ। ਟਰੱਕ ਡਰਾਈਵਰਾਂ ਤੋਂ ਬਿਨਾਂ ਹਰੇਕ ਲਈ ੧੪ ਦਿਨਾਂ ਦਾ ਇਕਾਂਤਵਾਸ ਲਾਜ਼ਮੀ ਹੈ। ਪੁਲਿਸ ਵਲੋਂ ਛਾਪੇ ਮਾਰ ਕੇ ਕੁਝ ਵਿਅਕਤੀਆਂ ਨੂੰ ਜੁਰਮਾਨੇ ਵੀ ਕੀਤੇ ਜਾਂਦੇ ਹਨ ਜਿਵੇਂ ਕਿ ਪਿਛਲੇ ਹਫ਼ਤੇ ਫਲੋਰੀਡਾ ਤੋਂ ਓਂਟਾਰੀਓ ਆਏ ਬਜ਼ੁਰਗ ਜੋੜੇ ਨੂੰ ਇਕਾਂਤਵਾਸ ਨਾ ਕਰਨ ਕਰਕੇ ਜੁਰਮਾਨਾ ਕੀਤਾ ਸੀ। ਅਲਾਸਕਾ ਜਾਂਦੇ ਸਮੇਂ ਅਲਬਰਾਟਾ ਵਿਖੇ ਬੈਂਫ ਨੈਸ਼ਨਲ ਪਾਰਕ ‘ਚ ਰੁਕ ਕੇ ਮੌਜ-ਮਸਤੀ ਕਰਨ ਵਾਲੇ ਦਰਜਨਾਂ ਅਮਰੀਕੀਆਂ ਨੂੰ ਵੀ ਜੁਰਮਾਨੇ ਕੀਤੇ ਜਾ ਚੁੱਕੇ
ਹਨ।