ਬੇਰੁਜ਼ਗਾਰੀ ਪੱਖੋਂ ਐਡਮਿੰਟਨ ਕੈਨੇਡਾ ਦਾ ਦੂਜਾ ਸ਼ਹਿਰ

0
2017

ਐਡਮਿੰਟਨ: ਪਿਛਲੇ ਸਾਲਾਂ ਤੋਂ ਕੈਨੇਡਾ ਦੇ ਰਾਜ ਅਲਬਰਟਾ ਦੇ ਸ਼ਹਿਰ ਐਡਮਿੰਟਨ ‘ਚ ਵੱਧ ਰਹੀ ਬੇਰੁਜ਼ਗਾਰੀ ਨੂੰ ਲੈ ਕੇ ਆਮ ਲੋਕ ਕਾਫ਼ੀ ਚਿੰਤਤ ਹਨ। ਇਸ ਰਾਜ ਦੇ ਲੋਕ ਆਪਣੇ ਰਾਜ ਦੀ ਅਰਥ ਵਿਵਸਥਾ ਨੂੰ ਲੈ ਕੇ ਕੇਂਦਰ ਦੀ ਸਰਕਾਰ ਕੋਲ ਕਾਫ਼ੀ ਸਮੇਂ ਤੋਂ ਰੋਸ ਪ੍ਰਗਟ ਕਰ ਰਹੇ ਹਨ ਤੇ ਹਰ ਰੋਜ਼ ਘੱਟ ਰਹੀਆਂ ਨੌਕਰੀਆਂ ਨੂੰ ਲੈ ਕੇ ਲੋਕ ਕਾਫ਼ੀ ਪ੍ਰੇਸ਼ਾਨ ਹਨ। ਇਕ ਅੰਕੜੇ ਤੋਂ ਪਤਾ ਲੱਗਾ ਹੈ ਕਿ ਬੀਤੇ ਜਨਵਰੀ ਐਡਮਿੰਟਨ ‘ਚ ੧੫੫੦੦ ਬੇਰੁਜ਼ਗਾਰਾਂ ਦਾ ਵਾਧਾ ਹੋਇਆ ਹੈ।
ਇਸ ਤੋਂ ਪਤਾ ਲੱਗਦਾ ਹੈ ਕਿ ਇਹ ਕੈਨੇਡਾ ਦਾ ਦੂਜਾ ਬੇਰੁਜ਼ਗਾਰੀ ਵਧਣ ਵਾਲਾ ਸ਼ਹਿਰ ਬਣ ਗਿਆ ਹੈ। ਉੱਧਰ ਦੂਜੇ ਪਾਸੇ ਅਲਬਰਟਾ ਸਰਕਾਰ ਵਲੋਂ ਇਕ ਵਿਸ਼ੇਸ਼ ਵਿਚਾਰ ਪੇਸ਼ ਕੀਤਾ ਗਿਆ, ਜਿਸ ਦੌਰਾਨ ਸਰਕਾਰ ਨੇ ੨੪੨੦੦ ਕਰਮਚਾਰੀਆਂ ਦੀ ਤਨਖ਼ਾਹ ‘ਚੋਂ ਇਕ ਫ਼ੀਸਦੀ ਕਟੌਤੀ ਕਰਨ ਦੀ ਮੰਗ ਕੀਤੀ ਹੈ ਅਤੇ ਇਸ ਦੇ ਨਾਲ ਹੀ ਸਰਕਾਰ ਵਲੋਂ ਕਰਮਚਾਰੀਆਂ ਨਾਲ ਚਾਰ ਸਾਲ ਦੇ ਐਗਰੀਮੈਂਟ ‘ਚ ਬਾਕੀ ਤਿੰਨ ਸਾਲ ਕਿਸੇ ਵੀ ਕਰਮਚਾਰੀ ਦੀ ਤਨਖ਼ਾਹ ਨਾ ਵਧਾਉਣ ਦੀ ਗੱਲ ਵੀ ਸਾਫ਼ ਕਰ ਦਿੱਤੀ ਹੈ। ਦੱਸਣਯੋਗ ਹੈ ਇਹ ਕਰਮਚਾਰੀਆਂ ‘ਚ ਸਰਕਾਰੀ ਕਰਮਚਾਰੀ, ਕੋਰੇਮਸ਼ਨਲ ਅਧਿਕਾਰੀ, ਫਿਸ਼ ਆਡ ਵਾਇਲਡ ਲਾਈਫ਼ ਅਧਿਕਾਰੀ ਅਤੇ ਸੋਸ਼ਲ ਕਰਮਚਾਰੀ ਆਉਂਦੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਐਡਮਿੰਟਨ ਦੀ ਕੈਨੇਡਾ ਤੋਂ ਇਲਾਵਾ ਦੁਨੀਆ ਭਰ ‘ਚ ਮਸ਼ਹੂਰ ਕੰਪਨੀ ਕੇਨੇਬਿਸ ਵਲੋਂ ੫੦੦ ਦੇ ਕਰੀਬ ‘ਫੁੱਲ ਟਾਈਮ’ ਕੰਮ ਕਰਨ ਵਾਲਿਆਂ ਦੀ ਨੌਕਰੀ ‘ਚ ਕਟੌਤੀ ਕੀਤੀ ਹੈ। ਇਕ ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇਸ ਤਰ੍ਹਾਂ ਹਰ ਰੋਜ਼ ਘੱਟ ਰਹੀਆਂ ਨੌਕਰੀਆਂ ਨਾਲ ਕਾਮਿਆ ਨੂੰ ਚਿੰਤਾ ਹੋ ਰਹੀ ਹੈ। ਇਸ ਰਾਜ ‘ਚ ਘੱਟ ਰਹੀਆਂ ਨੌਕਰੀਆਂ ਅਤੇ ਵੱਧ ਰਹੀ ਮਹਿੰਗਾਈ ਕਾਰਨ ਆਮ ਲੋਕਾਂ ਨੂੰ ਆਉਣ ਵਾਲੇ ਸਮੇਂ ਦੀ ਚਿੰਤਾ ਹੈ। ਕੈਨੇਡਾ ਦੇ ਕਈ ਰਾਜਾਂ ਦੇ ਅਧਿਆਪਕ ਕਈ ਮਹੀਨੇ ਤੋਂ ਆਪਣੀ ਨੌਕਰੀਆਂ ਦੀ ਬਹਾਲੀ ਨੂੰ ਲੈ ਕੇ ਰੋਸ ਪ੍ਰਗਟ ਕਰ ਰਹੇ ਹਨ।