ਕੌਣ ਹੈ ਵੈਕਸੀਨ ਪ੍ਰਯੋਗ ਦੀ ਅਗਵਾਈ ਕਰਨ ਵਾਲੀ ਗਿਲਬਰਟ

0
968

ਲੰਡਨ: ਕੋਰੋਨਾ ਵੈਕਸੀਨ ਬਣਾਉਣ ਲਈ ਕਈ ਕੰਪਨੀਆਂ ਅਤੇ ਕਈ ਦੇਸ਼ ਜੁਟੇ ਹੋਏ ਹਨ। ਪਰ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਪ੍ਰਯੋਗ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ। ਇਸ ਵੈਕਸੀਨ ਦਾ ਪਹਿਲਾ ਮਨੁੱਖੀ ਪ੍ਰਯੋਗ ਕਾਮਯਾਬ ਰਿਹਾ ਹੈ ਅਤੇ ਸੰਭਾਵਨਾ ਹੈ ਕਿ ਛੇਤੀ ਹੀ ਇਕ ਕਾਰਗਰ ਵੈਕਸੀਨ ਤਿਆਰ ਹੋ ਜਾਵੇਗੀ।
ਆਕਸਫੋਰਡ ਯੂਨੀਵਰਸਿਟੀ ਦੀ ਟੀਮ ਦੀ ਅਗਵਾਈ ਪ੍ਰੋ: ਸਾਰਾ ਗਿਲਬਰਟ ਕਰ ਰਹੀ ਹੈ। ਪ੍ਰੋਫੈਸਰ ਸਾਰਾ ਗਿਲਬਰਟ ਹਮੇਸ਼ਾ ਤੋਂ ਮੈਡੀਕਲ ਖੋਜਕਾਰ ਬਣਨ ਦੀ ਚਾਹਵਾਨ ਰਹੀ, ਪਰ ੧੭ ਸਾਲ ਦੀ ਉਮਰ ਤੱਕ ਉਸ ਨੂੰ ਸ਼ੁਰੂਆਤ ਕਰਨ ਲਈ ਕੋਈ ਜਾਣਕਾਰੀ ਨਹੀਂ ਸੀ। ਯੂਨੀਵਰਸਿਟੀ ਆਫ਼ ਐਾਜਲੀਆ ਤੋਂ ਜੀਵ-ਵਿਗਿਆਨ ਡਿਗਰੀ ਹਾਸਲ ਕਰਨ ਤੋਂ ਬਾਅਦ ਸਾਰਾ ਨੇ ਬਾਇਓ ਕੈਮਿਸਟਰੀ ਵਿਚ ਪੀ. ਐੱਚ. ਡੀ. ਕਰਕੇ ਬਰੁਇੰਗ ਰਿਸਰਚ ਫਾਊਂਡੇਸ਼ਨ ਨਾਲ ਕੰਮ ਸ਼ੁਰੂ ਕੀਤਾ। ਕੁਝ ਹੋਰ ਕੰਪਨੀਆਂ ਨਾਲ ਕੰਮ ਕਰਨ ਤੋਂ ਬਾਅਦ ਉਹ ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਐਂਡ੍ਰੀਅਲ ਹਿਲਜ਼ ਲੈਬ ਵਿਚ ਜੈਨੇਟਿਕਸ ‘ਤੇ ਕੰਮ ਦੀ ਸ਼ੁਰੂਆਤ
ਕੀਤੀ।
ਗਿਲਬਰਟ ਨੇ ਮਲੇਰੀਆ ‘ਤੇ ਵੀ ਕੰਮ ਕੀਤਾ ਅਤੇ ਬਾਅਦ ‘ਚ ਉਹ ਵੈਕਸੀਨ ਬਣਾਉਣ ਦੇ ਕੰਮ ‘ਚ ਰੁੱਝ ਗਈ।
੨੦੦੭ ‘ਚ ਸਾਰਾ ਨੂੰ ਵੈਲਕਮ ਟਰੱਸਟ ਵਲੋਂ ਇਕ ਫਲੂ ਵੈਕਸੀਨ ਬਣਾਉਣ ਦਾ ਕੰਮ ਮਿਲਿਆ, ਜਿਸ ਨਾਲ ਉਸ ਦੇ ਆਪਣੇ ਰਿਸਰਚ ਗਰੁੱਪ ਦੀ ਅਗਵਾਈ ਕਰਨ ਦਾ ਸਫ਼ਰ ਸ਼ੁਰੂ ਹੋਇਆ।
ਸਾਰਾ ਦੇ ਤਿੰਨੋਂ ਬੱਚੇ ਬਾਇਓ ਕੈਮਿਸਟਰੀ ਦੀ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਨੇ ਵੀ ਕੋਰੋਨਾ ਵਾਇਰਸ ਲਈ ਵੈਕਸੀਨ ਦੇ ਪ੍ਰਯੋਗ ‘ਚ ਹਿੱਸਾ ਲਿਆ ਸੀ। ਇਹ ਪ੍ਰਯੋਗ ਵੈਕਸੀਨ ਸਾਰਾ ਦੀ ਹੀ ਤਿਆਰ ਕੀਤੀ ਹੋਈ
ਸੀ।