ਅਮਰੀਕਾ ‘ਚ ਕੋਰੋਨਾ ਨਾਲ ਮੌਤਾਂ ਦਾ ਰਿਕਾਰਡ ਟੁੱਟਿਆ

0
935

ਸਾਨ ਫਰਾਂਸਿਸਕੋ: ਅਮਰੀਕਾ ਵਿਚ ਕਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਰਿਕਾਰਡ ਉਸ ਵੇਲੇ ਟੁੱਟ ਗਿਆ, ਜਦੋਂ ਬੀਤੇ ਦਿਨ ੧੨੩੦ ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਅੰਕੜਿਆਂ ਅਨੁਸਾਰ ੧੦ ਜੂਨ ਤੋਂ ਬਾਅਦ ਪਹਿਲੀ ਵਾਰ ਅੰਕੜੇ ਏਨੇ ਖਤਰਨਾਕ ਆਏ ਹਨ। ਕੋਰੋਨਾ ਬਿਮਾਰੀ ਕਾਰਨ ਹੁਣ ਤੱਕ ਤਕਰੀਬਨ ੧੪੬,੧੮੩ ਅਮਰੀਕੀ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੈਕਸੀਨ ਦੀ ਖੋਜ ਨਹੀਂ ਹੁੰਦੀ ਤਾਂ ਇਹ ਵਾਧਾ ਹੋਰ ਵੀ ਵਿਰਾਟ ਰੂਪ ਧਾਰਨ ਕਰਨ ਸਕਦਾ ਹੈ। ਟੈਕਸਾਸ ‘ਚ ਗਵਰਨਰ ਗ੍ਰੇਗ ਐਬੋਟ ਨੇ ਕਿਹਾ ਕਿ ਹਿਡਲਗੋ ਕਾਉਂਟੀ ਵਸਨੀਕਾਂ ਨੂੰ ਘਰ ਰਹਿਣ ਦਾ ਆਦੇਸ਼ ਨਹੀਂ ਦੇ ਸਕਦੀ ਅਤੇ ਕਿਹਾ ਕਿ ਮੈਕਸੀਕੋ ਦੀ ਸੰਯੁਕਤ ਰਾਜ ਦੀ ਸਰਹੱਦ ‘ਤੇ ਰੀਓ ਗ੍ਰਾਂਡ ਵੈਲੀ ਵਿਚ ਕਾਰੋਬਾਰਾਂ ਨੂੰ ਖੁੱਲ੍ਹਾ ਰੱਖਣ ਲਈ ਮਾਸਕ ਅਤੇ ਸਮਾਜਿਕ ਦੂਰੀਆਂ ਦੇ ਨਿਯਮ ਕਾਫੀ ਹਨ। ਜਾਰਜੀਆ ਵਿਚ, ਗਵਰਨਰ ਬ੍ਰਾਇਨ ਕੈਂਪ ਨੇ ਅਟਲਾਂਟਾ ਦੇ ਮੇਅਰ ਕੇਸਾ ਲਾਂਸ ਬਾਟਮ ਨੂੰ ਇਕ ਹੁਕਮ ਲਾਗੂ ਕਰਨ ਤੋਂ ਰੋਕਣ ਦੀ ਮੰਗ ਕੀਤੀ ਹੈ।
ਜਿਸ ਵਿਚ ਉਸ ਨੇ ਵਸਨੀਕਾਂ ਨੂੰ ਜਨਤਕ ਥਾਵਾਂ ‘ਤੇ ਮਾਸਕ ਪਹਿਨਣ ਲਈ ਕਿਹਾ ਹੈ | ਫਲੋਰੀਡਾ ਵਿਚ ਰਾਜ ਅਧਿਆਪਕ ਯੂਨੀਅਨ ਨੇ ਗਵਰਨਰ ਰੋਨ ਡੀਸੈਂਟਿਸ ਅਤੇ ਹੋਰ ਅਧਿਕਾਰੀਆਂ ਵਿਰੁੱਧ ਸਕੂਲ ਖੋਲ੍ਹਣ ਦੀ ਯੋਜਨਾ ਨੂੰ ਰੋਕਣ ਲਈ ਮੁਕੱਦਮਾ ਕੀਤਾ ਹੈ, ਕਿਉਂਕਿ ਰਾਜ ਵਿਚ ਪਿਛਲੇ ਸੱਤਾਂ ਵਿਚੋਂ ਛੇ ਦਿਨ ਰੋਜ਼ਾਨਾ ੧੦,੦੦੦ ਤੋਂ ਵੱਧ ਨਵੇਂ ਕੋਵਿਡ-੧੯ ਕੇਸਾਂ ਆਏ ਹਨ |