ਭਾਰਤੀ ਲੜਕੀ ਨੇ ਬਣਾਇਆ ਯੋਗ ਆਸਨਾਂ ਦਾ ਰਿਕਾਰਡ

0
2030

ਦੁਬਈ: ਦੁਬਈ ’ਚ ਰਹਿਣ ਵਾਲੀ ਇੱਕ ਭਾਰਤੀ ਲੜਕੀ ਨੇ ਕੁਝ ਹੀ ਮਿੰਟਾਂ ਅੰਦਰ ਯੋਗ ਦੇ 100 ਆਸਨ ਕਰਕੇ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਖਲੀਜ਼ ਟਾਈਮਜ਼ ਦੀ ਖ਼ਬਰ ਅਨੁਸਾਰ 11 ਸਾਲਾ ਸਮ੍ਰਿੱਧੀ ਕਾਲੀਆ ਨੇ ਤੀਜੀ ਵਾਰ ਵਿਸ਼ਵ ਰਿਕਾਰਡ ’ਚ ਆਪਣਾ ਨਾਂ ਦਰਜ ਕਰਵਾਇਆ ਹੈ। ਸਮ੍ਰਿੱਧੀ ਨੇ ਇੱਕ ਮਹੀਨੇ ਅੰਦਰ ਹੀ ਦੂਜੀ ਵਾਰ ਇਹ ਵਿਸ਼ਵ ਰਿਕਾਰਡ ਵੀ ਬਣਾਇਆ ਹੈ। ਉਸ ਦਾ ਨਾਂ ਗੋਲਡਨ ਬੁੱਕ ਆਫ ਵਰਲਡ ਰਿਕਾਰਡਜ਼ ’ਚ ਦਰਜ ਕੀਤਾ ਗਿਆ ਹੈ। ਸੱਤਵੀਂ ਜਮਾਤ ਦੀ ਵਿਦਿਆਰਥਣ ਨੇ ਲੰਘੇ ਵੀਰਵਾਰ ਨੂੰ ਬੁਰਜ ਖ਼ਲੀਫ਼ਾ ’ਚ ਯੋਗ ਦੀ ਇਹ ਪੇਸ਼ਕਾਰੀ ਦਿੱਤੀ ਸੀ। ਇਸ ਤੋਂ ਪਹਿਲਾਂ ਉਸ ਨੇ 21 ਜੂਨ ਇੱਕ ਮਿੰਟ ਅੰਦਰ 40 ਯੋਗ ਆਸਨ ਕਰਕੇ ਆਪਣਾ ਦੂਜਾ ਵਿਸ਼ਵ ਰਿਕਾਰਡ ਬਣਾਇਆ ਸੀ।