ਆਸਟਰੇਲੀਆ ’ਚ ਕਰੋਨਾ ਕਾਰਨ ਕਸੂਤੇ ਫਸੇ ਭਾਰਤੀ

0
975

ਐਡੀਲੇਡ: ਕਰੋਨਾ ਸੰਕਟ ਨੇ ਵਿਸ਼ਵ ਭਰ ਵਿੱਚ ਮਨੁੱਖੀ ਜੀਵਨ ਨੂੰ ਇਕ ਦਾਇਰੇ ਵਿੱਚ ਸੀਮਤ ਕਰ ਦਿੱਤਾ ਹੈ। ਭਾਰਤੀ ਮੂਲ ਦੇ ਪ੍ਰਵਾਸੀਆਂ ਨੂੰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੋਨਾ ਸੰਕਟ ਕਾਰਨ ਹਵਾਈ ਸੇਵਾਵਾਂ ਬੰਦ ਹਨ। ਇੱਥੇ ਸੈਰ-ਸਪਾਟੇ ਲਈ ਜਾਂ ਆਪਣੇ ਬੱਚਿਆਂ ਨੂੰ ਮਿਲਣ ਆਏ ਬਜ਼ੁਰਗਾਂ ਸਮੇਤ ਬਹੁਗਿਣਤੀ ਲੋਕ ਨਿਧਾਰਿਤ ਵੀਜ਼ੇ ਦੀ ਮਿਆਦ ਲੰਘਣ ਦੇ ਬਾਵਜੂਦ ਆਪੋ-ਆਪਣੇ ਪਿੱਤਰੀ ਇਲਾਕਿਆਂ ਨੂੰ ਪਰਤਣ ਤੋਂ ਅਸਮਰੱਥ ਹਨ। ਉਹ ਹੁਣ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੂੰ ਆਪਣਾ ਵੀਜ਼ਾ ਮਜਬੂਰਨ ਵਾਰ-ਵਾਰ ਵਧਾਉਣਾ ਪੈ ਰਿਹਾ ਹੈ। ਕਈ ਪ੍ਰਵਾਸੀ ਭਾਰਤ ਵਿਚ ਰਹਿੰਦੇ ਬਜ਼ੁਰਗ ਮਾਤਾ-ਪਿਤਾ ਜਾਂ ਪਰਿਵਾਰਕ ਮੈਂਬਰਾਂ ਦੀਆਂ ਮੌਤਾਂ ਮਗਰੋਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਤੋਂ ਵੀ ਰਹਿ ਗਏ ਹਨ।