ਅਮਰੀਕਾ ਵਿਚ ਫਾਇਨਲ ਟੈਸਟਿੰਗ ‘ਚ ਪਹੁੰਚੀ ਵੈਕਸੀਨ

0
1547

ਵਾਸ਼ਿੰਗਟਨ: ਪੂਰੀ ਦੁਨੀਆਂ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਟਰਾਇਲ ਜਾਰੀ ਹੈ ਅਤੇ ਹੁਣ ਇਸ ਦੇ ਨਤੀਜੇ ਵੀ ਸਾਹਮਣੇ ਆ ਰਹੇ ਹਨ। ਇਸ ਕੜੀ ਵਿਚ ਮਾਡਰਨਾ ਇੰਕ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ। ਵਿਗਿਆਨੀ ਅਮਰੀਕਾ ਵਿਚ ਪਹਿਲੇ ਟੈਸਟ ਕੀਤੇ ਗਏ ਛੌੜੀਧ-੧੯ ਟੀਕੇ ਦੇ ਪਹਿਲੇ ਦੋ ਟਰਾਇਲਾਂ ਦੇ ਨਤੀਜਿਆਂ ਤੋਂ ਖੁਸ਼ ਹਨ। ਹੁਣ ਇਸ ਟੀਕੇ ਦੀ ਅੰਤਮ ਜਾਂਚ ਕੀਤੀ
ਜਾਏਗੀ।
ਇਸ ਟੀਕੇ ਨੇ ਲੋਕਾਂ ਦੇ ਇਮਿਊਨ ਸਿਸਟਮ ਉੱਤੇ ਬਿਲਕੁਲ ਉਸੇ ਤਰ੍ਹਾਂ ਕੰਮ ਕੀਤਾ ਹੈ ਜਿਵੇਂ ਵਿਗਿਆਨੀਆਂ ਨੇ ਉਮੀਦ ਕੀਤੀ ਸੀ। ਅਮਰੀਕੀ ਸਰਕਾਰ ਦੇ ਚੋਟੀ ਦੇ ਛੂਤ ਵਾਲੀ ਬਿਮਾਰੀ ਦੇ ਮਾਹਰ ਡਾਕਟਰ ਐਂਥਨੀ ਫੋਸੀ ਨੇ ਦੱਸਿਆ, ਕਿ ਇਹ ਚੰਗੀ ਖ਼ਬਰ ਹੈ।
ਇਹ ਪ੍ਰਯੋਗਾਤਮਕ ਟੀਕਾ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਐਂਡ ਮੋਡਰਨਾ ਇੰਕ ਵੱਲੋਂ ਸਾਂਝੇ ਤੌਰ ‘ਤੇ ਤਿਆਰ ਕੀਤਾ ਜਾ ਰਿਹਾ ਹੈ। ਮਾਰਚ ਵਿਚ ੪੫ ਵਿਅਕਤੀਆਂ ਉੱਤੇ ਕਰਵਾਏ । ਇਸ ਟੀਕੇ ਦੇ ਪਹਿਲੇ ਟਰਾਇਲ ਦੇ ਨਤੀਜਿਆਂ ਦਾ ਸਾਰੇ ਖੋਜਕਰਤਾਵਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ।
ਇਹ ਟੀਕਾ ਪੂਰੀ ਤਰ੍ਹਾਂ ਕਿੰਨਾ ਚਿਰ ਵਿਚ ਆਵੇਗਾ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਸਰਕਾਰ ਨੂੰ ਉਮੀਦ ਹੈ ਕਿ ਇਸ ਦੇ ਨਤੀਜੇ ਸਾਲ ਦੇ ਅੰਤ ਤੱਕ ਆਉਣਗੇ।