ਕੋਵਿਡ-19 ਦੀ ਮਾਰ ਕੈਨੇਡਾ ‘ਚ ਗ਼ੈਰ-ਜ਼ਰੂਰੀ ਦਾਖ਼ਲੇ ਦੀ ਮਨਾਹੀ ਬਰਕਰਾਰ

0
997

ਟੋਰਾਂਟੋ: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਕੈਨੇਡਾ ‘ਚ ਗ਼ੈਰ-ਜ਼ਰੂਰੀ ਦਾਖ਼ਲੇ ਦੀ ਭਾਵ ਸੈਰ ਜਾਂ ਖ਼ਰੀਦਦਾਰੀ ਕਰਨ, ਮਨਪਸੰਦ ਥਾਵਾਂ ਦੇਖਣ ਜਾਣ ਵਗ਼ੈਰਾ ਦੀ ਰੋਕ ਲੱਗੀ ਹੋਈ ਹੈ ਅਤੇ ਇਸੇ ਕਾਰਨ ੨੨ ਮਾਰਚ ਤੋਂ ਅਮਰੀਕਾ ਨਾਲ ਲੱਗਦੇ ਸਰਹੱਦੀ ਲਾਂਘੇ ਬੰਦ ਹਨ। ਜਿੱਥੋਂ ਬੇਲੋੜੇ ਦਾਖ਼ਲੇ ਨਹੀਂ ਹੋਣ ਦਿੱਤੇ ਜਾ ਰਹੇ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐਸ.ਏ.) ਦੇ ਅਧਿਕਾਰੀ ਇਸ ਬਾਰੇ ਚੌਕਸ ਹਨ ਅਤੇ ਤਾਜ਼ਾ ਰਿਪੋਰਟ ਮੁਤਾਬਿਕ ੨੨ ਮਾਰਚ ਤੋਂ ੧੨ ਜੁਲਾਈ ਤੱਕ ੧੦੩੨੯ ਅਮਰੀਕੀ ਨਾਗਰਿਕਾਂ ਨੂੰ ਵਾਪਸ ਕੀਤਾ ਗਿਆ ਹੈ, ਜਿਨ੍ਹਾਂ ‘ਚੋਂ ਅੱਧੇ ਤੋਂ ਵੱਧ ਨੇ ਸੀ.ਬੀ.ਐਸ.ਏ. ਅਧਿਕਾਰੀਆਂ ਨੂੰ ਦੱਸਿਆ ਸੀ ਕਿ ਉਹ ਕੈਨੇਡਾ ‘ਚ ਵੱਖ-ਵੱਖ ਥਾਵਾਂ ਦੇਖਣ ਅਤੇ ਸਟੋਰਾਂ ਵਿਚੋਂ ਸਾਮਾਨ ਖ਼ਰੀਦਣ ਜਾਣਾ ਚਾਹੁੰਦੇ ਹਨ ਜਦਕਿ ਕੋਰੋਨਾ ਵਾਇਰਸ ਕਾਰਨ ਸਭ ਕੁਝ ਬੰਦ ਕੀਤਾ ਗਿਆ ਸੀ ਅਤੇ ਅਜੇ ਵੀ ਹਾਲਾਤ ਆਮ ਨਹੀਂ ਹੋਏ। ਇਸੇ ਤਰ੍ਹਾਂ ਅਮਰੀਕਾ ਵਾਲੇ ਪਾਸੇ ਤੋਂ ਗ਼ੈਰਜ਼ਰੂਰੀ ਦਾਖ਼ਲੇ ਦੀ ਕੋਸ਼ਿਸ਼ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਨੂੰ ਵੀ ਮੋੜਿਆ ਜਾਂਦਾ ਹੈ। ਇਸ ਸਮੇਂ ਦੌਰਾਨ ਕਈ ਵਿਦੇਸ਼ੀ ਵਿਦਿਆਰਥੀਆਂ ਅਤੇ ਅਜਿਹੇ ਕਾਮਿਆਂ ਨੂੰ ਐਾਟਰੀ ਤੋਂ ਨਾਂਹ ਹੋਈ ਜਿਨ੍ਹਾਂ ਦੇ ਵਿੱਦਿਅਕ ਅਦਾਰੇ ਅਤੇ ਕਾਰੋਬਾਰ ਵਾਲੀਆਂ ਥਾਵਾਂ ਤਾਲਾਬੰਦੀ ਕਾਰਨ ਬੰਦ ਹਨ। ਏਅਰ ਇੰਡੀਆ ਦੀਆਂ ਜੋ ਵਿਸ਼ੇਸ਼ ਉਡਾਨਾਂ ਦਿੱਲੀ ਤੋਂ ਟੋਰਾਂਟੋ ਆ ਰਹੀਆਂ ਹਨ ਉਨ੍ਹਾਂ ‘ਚ ਆਨਲਾਈਨ ਟਿਕਟ ਬੁੱਕ ਕਰਕੇ ਦਿੱਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ‘ਤੇ ਪੁੱਜਣ ਵਾਲੇ ਕੈਨੇਡਾ ਦੇ ਵੀਜ਼ਾ ਧਾਰਕਾਂ ਨੂੰ ਉੱਥੋਂ ਹੀ ਮੋੜ ਦਿੱਤੇ ਜਾਣ ਬਾਰੇ ਵੀ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ।