ਕੈਨੇਡਾ ਨੇ ਅਮਰੀਕਾ ਤੋਂ ਬਿਹਤਰ ਢੰਗ ਨਾਲ ਕੋਰੋਨਾ ਕਾਬੂ ਕੀਤੀ: ਟਰੂਡੋ

0
1185

ਟੋਰਾਂਟੋ: ਕੈਨੇਡਾ ਨੇ ਕੋਰੋਨਾਵਾਇਰਸ ਨੂੰ ਆਪਣੇ ਕਈ ਸਹਿਯੋਗੀ ਦੇਸ਼ਾਂ ਦੀ ਤੁਲਨਾ ਵਿਚ ਬਿਹਤਰ ਤਰੀਕੇ ਨਾਲ ਸੰਭਾਲਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਆਖਣਾ ਹੈ ਕਿ ਕੈਨੇਡਾ ਨੇ ਇਸ ਮੁਸ਼ਕਿਲ ਸਥਿਤੀ ਨੂੰ ਇਥੋਂ ਤੱਕ ਕਿ ਅਮਰੀਕਾ ਤੋਂ ਵੀ ਕਿਤੇ ਜ਼ਿਆਦਾ ਵਧੀਆ ਤਰੀਕੇ ਨਾਲ ਸੰਭਾਲਿਆ ਹੈ।
ਟਰੂਡੋ ਦਾ ਇਹ ਬਿਆਨ ਆਪਣੇ ਆਪ ਵਿਚ ਕਾਫੀ ਅਹਿਮ ਹੈ ਕਿਉਂਕਿ ਬਹੁਤ ਹੀ ਘੱਟ ਮੌਕਿਆਂ ‘ਤੇ ਉਹ ਅਮਰੀਕਾ ਨੂੰ ਲੈ ਕੇ ਕੋਈ ਸਿੱਧੀ ਟਿੱਪਣੀ ਕਰਦੇ ਹਨ।
ਕੈਨੇਡਾ ਦੀ ਆਬਾਦੀ ਅਮਰੀਕਾ ਦੀ ਆਬਾਦੀ ਦੇ ੧੦ਵੇਂ ਹਿੱਸੇ ਦੇ ਬਰਾਬਰ ਹੈ। ਕੈਨੇਡਾ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ ੧੦੬,੭੪੨ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ ੮,੭੪੬ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ੭੦,੫੦੩ ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ। ਪ੍ਰਧਾਨ ਮੰਤਰੀ ਟਰੂਡੋ ਦਾ ਆਖਣਾ ਹੈ ਕਿ ਹਾਲਾਤਾਂ ਨੂੰ ਹੌਲੀ-ਹੌਲੀ ਬਿਹਤਰ ਅਤੇ ਕੰਟਰੋਲ ਵਿਚ ਕੀਤਾ ਜਾ ਰਿਹਾ ਹੈ।
ਪਰ ਕੈਨੇਡਾ ਵਿਚ ਹੁਣ ਵੀ ਕੁਝ ਥਾਂਵਾਂ ਹਾਟ-ਸਪਾਟ ਹਨ। ਗੁਆਂਢੀ ਮੁਲਕ ਅਮਰੀਕਾ ਇਸ ਵੇਲੇ ਕੋਰੋਨਾ ਤੋਂ ਸਭ ਤੋਂ ਪ੍ਰਭਾਵਿਤ ਪਾਇਆ ਜਾ ਰਿਹਾ ਹੈ ਅਤੇ ਅੰਕੜਿਆਂ ਦੇ ਹਿਸਾਬ ਨਾਲ ਦੇਖੀਏ ਤਾਂ ਕੈਨੇਡਾ ਅਮਰੀਕਾ ਤੋਂ ਕਿਤੇ ਬਿਹਤਰ ਸਥਿਤੀ ਵਿਚ ਹੈ।
ਅਮਰੀਕਾ ਵਿਚ ਹੁਣ ਤੱਕ ਕੋਰੋਨਾ ਦੇ ੩,੧੯੪,੧੬੪ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ ੧੩੫,੪੧੪ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ੧,੪੦੮,੧੫੩ ਰੀ-ਕਵਰ ਕੀਤਾ ਜਾ ਚੁੱਕਿਆ ਹੈ।