3900 ਵਿਦੇਸ਼ੀਆਂ ਨੂੰ ਮਿਲਿਆ ਕੈਨੇਡਾ ਦੀ ਇਮੀਗ੍ਰੇਸ਼ਨ ਦਾ ਸੱਦਾ

0
1177

ਟੋਰਾਂਟੋ: ਕੋਰੋਨਾ ਵਾਇਰਸ ਦੀ ਤਾਲਾਬੰਦੀ ਕਾਰਨ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਡਰਾਅ ਕੱਢਣ ‘ਚ ਵੀ ਵਿਘਨ ਪਿਆ ਸੀ ਜਿਸ ਤਹਿਤ (੪ ਮਾਰਚ ਤੋਂ ਬਾਅਦ) ਐਕਸਪੈੱ੍ਰਸ ਐਾਟਰੀ ‘ਚੋਂ ਉਨ੍ਹਾਂ (ਯੋਗ) ਲੋਕਾਂ ਨੂੰ ਹੀ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਮਿਲ ਰਿਹਾ ਸੀ ਜੋ (ਆਰਜ਼ੀ ਪਰਮਿਟ ਨਾਲ) ਕੈਨੇਡਾ ‘ਚ ਹਨ। ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ (ਪੀ.ਐਨ.ਪੀ.) ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ (ਸੀ.ਈ.ਸੀ.) ਤਹਿਤ ਐਕਸਪੈੱ੍ਰਸ ਐਾਟਰੀ ਸਿਸਟਮ ‘ਚ ਦਾਖਲ ਕੀਤੇ ਗਏ ਪ੍ਰੋਫਾਈਲ ਦੇ ਹੀ ਡਰਾਅ ਕੱਢੇ ਜਾ ਰਹੇ ਸਨ।
ਦੇਸ਼ ਵਿਚ ਵਾਇਰਸ ਦੀ ਮਾਰ ਘਟਣ ਤੋਂ ਬਾਅਦ ਕੈਨੇਡਾ ਸਰਕਾਰ ਨੇ ਰੋਕਾਂ ‘ਚ ਰਾਹਤ ਦਿੱਤੀ ਹੈ ਅਤੇ ਇਮੀਗ੍ਰੇਸ਼ਨ ਵਿਭਾਗ ਵਲੋਂ ਹਰੇਕ ਤਰ੍ਹਾਂ ਦੇ ਡਰਾਅ ਕੱਢਣੇ ਸ਼ੁਰੂ ਕਰ ਦਿੱਤੇ ਹਨ। ਬੀਤੇ ਕੱਲ੍ਹ ਫੈਡਰਲ ਸਕਿੱਲਡ ਵਰਕਰਜ਼ ਪ੍ਰੋਗਰਾਮ ਦੇ ਡਰਾਅ ੩੯੦੦ ਵਿਅਕਤੀਆਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਦਿੱਤਾ ਹੈ। ਉਸ ਡਰਾਅ ‘ਚ ਕੰਪਰੀਹੈਂਸਿਵ ਰੈਂਕਿੰਗ ਸਕੋਰ ੪੭੮ ਰਿਹਾ ਹੈ ਅਤੇ ਘੱਟੋ-ਘੱਟ ਏਨੇ ਸਕੋਰ ਵਾਲੇ ਹਰੇਕ ਵਿਅਕਤੀ ਨੂੰ ਅਗਲੇ ੯੦ ਦਿਨਾਂ ‘ਚ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ¢ ੨੦੨੦ ਦੌਰਾਨ ਕੱਢਿਆ ਗਿਆ ਇਹ ੨੨ਵਾਂ ਡਰਾਅ ਸੀ। ਇਸ ਸਾਲ ਜਨਵਰੀ ਤੋਂ ਜੁਲਾਈ ਤੱਕ ੫੩੮੦੦ ਲੋਕਾਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਮਿਲਿਆ ਹੈ।